ਕੋਲੋਰਾਡੋ(ਭਾਸ਼ਾ)— ਅਮਰੀਕਾ ਦੇ ਕੋਲੋਰਾਡੋ ਵਿਚ ਸੋਮਵਾਰ ਨੂੰ ਇਕ ਉਪ ਸ਼ੈਰਿਫ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਜ ਵਿਚ ਪਿਛਲੇ 5 ਹਫਤਿਆਂ ਵਿਚ ਡਿਊਟੀ ਕਰਦੇ ਹੋਏ ਜਾਨ ਗਵਾਉਣ ਵਾਲੇ ਉਹ ਤੀਜੇ ਅਧਿਕਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਲ ਪਾਸੋ ਕਾਊਂਟੀ ਦੇ ਉਪ ਸ਼ੈਰਿਫ ਮੀਕਾ ਫਿਲਕ (34) ਦੀ ਉਦੋਂ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਹੋਰ ਅਧਿਕਾਰੀਆਂ ਨਾਲ ਕੋਲੋਰਾਡੋ ਸਪਰਿੰਗਸ ਵਿਚ ਗੱਡੀ ਚੋਰੀ ਦੀ ਇਕ ਘਟਨਾ ਦੀ ਜਾਂਚ ਕਰ ਰਹੇ ਹਨ।
ਕੋਲੋਰਾਡੋ ਸਪਰਿੰਗਸ ਦੇ ਪੁਲਸ ਮੁਖੀ ਪੀਟ ਕੇਰੇ ਨੇ ਦੱਸਿਆ ਕਿ ਅਧਿਕਾਰੀ ਇਕ ਪੁਰਸ਼ ਸ਼ੱਕੀ ਨਾਲ ਸੰਘਰਸ਼ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਅਧਿਕਾਰੀਆਂ ਨੇ ਅੱਗੇ ਇਹ ਵੀ ਦੱਸਿਆ ਕਿ ਇਨ੍ਹਾਂ ਵਿਚ 2 ਹੋਰ ਉਪ ਸ਼ੈਰਿਫ, ਕੋਲੋਰਾਡੋ ਸਪਰਿੰਗਸ ਦੇ ਇਕ ਪੁਲਸ ਅਧਿਕਾਰੀ ਅਤੇ ਇਕ ਰਾਹਗੀਰ ਨੂੰ ਵੀ ਗੋਲੀ ਲੱਗੀ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਦੇ ਬਾਰੇ ਵਿਚ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕੱਲੇ ਸ਼ੱਕੀ ਨੂੰ ਵੀ ਮਾਰ ਦਿੱਤਾ ਗਿਆ ਹੈ।
ਰਾਤੋ-ਰਾਤ ਕੈਨੇਡੀਅਨ ਵਿਅਕਤੀ ਬਣਿਆ ਲੱਖਪਤੀ, ਲੱਗੀ ਲਾਟਰੀ
NEXT STORY