ਟੋਕੀਓ-ਜਾਪਾਨ ਦੀ ਰਾਜਕੁਮਾਰੀ ਮਾਕੋ ਅਤੇ ਉਨ੍ਹਾਂ ਦੇ ਮੰਗੇਤਰ ਅਗਲੇ ਮਹੀਨੇ ਵਿਆਹ ਕਰ ਰਹੇ ਹਨ ਪਰ ਵਿਆਹ ਸਮਾਰੋਹ ਆਯੋਜਿਤ ਕਰਨ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਰਾਜਮਹਿਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਰਾਜਕੁਮਾਰੀ ਦੀ ਹੋਣ ਵਾਲੀ ਸੱਸ ਨਾਲ ਜੁੜੇ ਇਕ ਵਿੱਤੀ ਵਿਵਾਦ ਕਾਰਨ ਉਨ੍ਹਾਂ ਦੇ ਵਿਆਹ ਨੂੰ ਜਨਤਾ ਦਾ ਪੂਰੀ ਤਰ੍ਹਾਂ ਸਮਰਥਨ ਨਹੀਂ ਹੈ। ਮਾਕੋ ਦੇ ਮੰਗੇਤਰ ਕੇਈ ਕੋਮੁਰੋ ਦੀ ਮਾਂ ਨਾਲ ਜੁੜੇ ਵਿਵਾਦ ਸ਼ਾਹੀ ਪਰਿਵਾਰ ਲਈ ਸ਼ਰਮਿੰਦਗੀ ਦਾ ਕਾਰਨ ਹੈ ਅਤੇ ਉਸ ਨੂੰ ਜਨਤਾ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਨ੍ਹਾਂ ਦੇ ਵਿਆਹ 'ਚ ਤਿੰਨ ਸਾਲ ਤੋਂ ਜ਼ਿਆਦਾ ਦੀ ਦੇਰੀ ਹੋਈ।
ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਬ੍ਰੇਟ ਕਵਨੌਗ ਨੂੰ ਹੋਇਆ ਕੋਰੋਨਾ
ਕੁਮੋਰੋ (29) ਪਿਛਲੇ ਹਫਤੇ ਨਿਊਯਾਰਕ ਤੋਂ ਜਾਪਾਨ ਪਰਤੇ ਸਨ। ਉਹ ਨਿਊਯਾਰਕ 'ਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਨ। 'ਇੰਪੀਰੀਅਲ ਹਾਊਸਹੋਲਡ ਏਜੰਸੀ' ਨੇ ਕਿਹਾ ਕਿ ਦੋਵੇਂ 26 ਅਕਤੂਬਰ ਨੂੰ ਆਪਣਾ ਵਿਆਹ ਰਜਿਸਟਰਡ ਕਰਵਾਉਣਗੇ ਅਤੇ ਇਕੱਠੇ ਪ੍ਰੈੱਸ ਕਾਨਫਰੰਸ ਸੰਬੋਧਿਤ ਕਰਨਗੇ। ਉਨ੍ਹਾਂ ਦੇ ਇਸ ਸਾਲ ਨਿਊਯਾਰਕ 'ਚ ਇਕੱਠੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਸੰਭਾਵਨਾ ਹੈ। ਏਜੰਸੀ ਨੇ ਦੱਸਿਆ ਕਿ ਦੋਵਾਂ ਲਈ ਵਿਆਹ ਲਈ ਭੋਜਨ ਅਤੇ ਹੋਰ ਰਸਮਾਂ ਦਾ ਆਯੋਜਨ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦੇ ਵਿਆਹ ਨੂੰ ਕਈ ਲੋਕਾਂ ਦਾ ਸਮਰਥਨ ਹਾਸਲ ਨਹੀਂ ਹੈ। ਰਾਜਮਹਿਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਕੋ ਨੇ 13.5 ਲੱਖ ਡਾਲਰ ਦੀ ਰਾਸ਼ੀ ਵੀ ਠੁਕਰਾ ਦਿੱਤੀ ਹੈ ਜੋ ਉਨ੍ਹਾਂ ਨੂੰ ਸ਼ਾਹੀ ਪਰਿਵਾਰ ਛੱਡਣ ਲਈ ਮਿਲਦੀ।
ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ
ਮਾਕੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿਆਹ ਪਰਿਵਾਰ ਦੀ ਪਹਿਲੀ ਮਹਿਲਾ ਮੈਂਬਰ ਹਨ ਜਿਨ੍ਹਾਂ ਨੇ ਇਕ ਆਮ ਆਦਮੀ ਨਾਲ ਵਿਆਹ ਕਰਨ 'ਤੇ ਕੋਈ ਰਾਸ਼ੀ ਨਹੀਂ ਮਿਲੇਗੀ। ਏਜੰਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲ 'ਚ ਇਕ ਮਾਨਸਿਕ ਬੀਮਾਰੀ ਹੋਣ ਦਾ ਪਤਾ ਚੱਲਿਆ ਸੀ। ਵਿਆਹ ਤੋਂ ਤਿੰਨ ਦਿਨ ਪਹਿਲਾਂ 30ਵਾਂ ਜਨਮਦਿਨ ਮਨਾਉਣ ਜਾ ਰਹੀ ਮਾਕੋ ਰਾਜਾ ਨਾਰੂਹਿਤੋ ਦੀ ਭਤੀਜੀ ਹੈ। ਉਹ ਅਤੇ ਕੁਮੋਰੋ ਟੋਕੀਓ ਦੀ ਇੰਟਰਨੈਸ਼ਨਲ ਕ੍ਰਿਸ਼ਚੀਅਨ ਯੂਨੀਵਰਸਿਟੀ 'ਚ ਇਕ ਹੀ ਜਮਾਤ 'ਚ ਪੜ੍ਹਦੇ ਸਨ ਅਤੇ ਉਨ੍ਹਾਂ ਨੇ ਸਤੰਬਰ 2017 'ਚ ਵਿਆਹ ਕਰਨ ਦਾ ਐਲਾਨ ਕੀਤਾ ਸੀ ਪਰ ਦੋ ਮਹੀਨੇ ਬਾਅਦ ਵਿੱਤੀ ਵਿਵਾਦ ਸਾਹਮਣੇ ਆ ਗਿਆ ਸੀ ਅਤੇ ਉਨ੍ਹਾਂ ਦਾ ਵਿਆਹ ਟਾਲ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬੰਗਲਾਦੇਸ਼ : ਰੋਹਿੰਗਿਆ ਸਮੂਹ ਦੇ ਨੇਤਾ ਦੇ ਕਤਲ ਮਾਮਲੇ 'ਚ ਪੁਲਸ ਨੇ ਇਕ ਸ਼ੱਕੀ ਨੂੰ ਕੀਤਾ ਗ੍ਰਿਫਤਾਰ
NEXT STORY