ਅਮਰੀਕਾ, (ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਤੋਂ ਇੱਕ ਮੰਦਭਾਗੀ ਖ਼ਬਰ ਆਈ ਹੈ। ਸਥਾਨਕ ਗੋਲ਼ਡ ਸਟਾਰ ਮਾਰਟ ਸਟੋਰ ਦੇ ਮਾਲਕ ਕੁਲਵਿੰਦਰ ਸਿੰਘ ਦਾ ਇਕ ਚੋਰ ਨੇ ਬੀਅਰ ਦੀ ਬੋਤਲ ਬਦਲੇ ਕਤਲ ਕਰ ਦਿੱਤਾ। ਇਹ ਸਟੋਰ ਡਾਊਨਟਾਊਨ ਏਰੀਏ ਵਿੱਚ ਜੀ ਸਟ੍ਰੀਟ 'ਤੇ ਸਥਿਤ ਦੱਸਿਆ ਜਾ ਰਿਹਾ ਹੈ। ਕੁਲਵਿੰਦਰ ਸਿੰਘ ਦਾ ਪੰਜਾਬ ਤੋਂ ਸਬੰਧ ਧੂਰੀ ਇਲਾਕੇ ਨਾਲ ਦੱਸਿਆ ਜਾ ਰਿਹਾ ਹੈ।
![PunjabKesari](https://static.jagbani.com/multimedia/08_26_380720232dhuri man1-ll.jpg)
ਪ੍ਰਾਪਤ ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰ ਦੋ ਕੁ ਵਜੇ ਇੱਕ ਲੁਟੇਰਾ ਸਟੋਰ 'ਤੇ ਆਇਆ ਅਤੇ ਧੱਕੇ ਨਾਲ ਬੀਅਰ ਦੀ ਬੋਤਲ ਚੁੱਕ ਕੇ ਜਾਣ ਲੱਗਾ, ਇਸੇ ਦੌਰਾਨ ਸਟੋਰ ਮਾਲਕ ਕੁਲਵਿੰਦਰ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੀਅਰ ਚੋਰ ਨੇ ਕੁਲਵਿੰਦਰ ਸਿੰਘ ਨੂੰ ਇੰਨੀ ਜ਼ੋਰ ਨਾਲ ਧੱਕਾ ਮਾਰਿਆ ਕਿ ਉਸ ਦਾ ਸਿਰ ਫ਼ਰਸ਼ 'ਤੇ ਵੱਜਣ ਕਰਕੇ ਉਹ ਬੇਹੋਸ਼ ਹੋ ਗਿਆ । ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਵੀਰਵਾਰ ਦੇਰ ਰਾਤ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਪੁਲਸ ਮੁਤਾਬਕ ਉਨ੍ਹਾਂ ਹਮਲਾਵਰ ਦੀ ਪਛਾਣ ਕਰ ਲਈ ਹੈ ਅਤੇ ਕੁਝ ਹੋਰ ਸਬੂਤ ਇਕੱਠੇ ਕਰਨ ਉਪਰੰਤ ਉਸ ਦੀ ਗ੍ਰਿਫ਼ਤਾਰੀ ਹੋਵੇਗੀ। ਓਧਰ ਸਥਾਨਕ ਲੋਕ ਕਾਤਲ ਦੀ ਪੁਲਸ ਵੱਲੋਂ ਗ੍ਰਿਫ਼ਤਾਰੀ ਨਾ ਕਰਨ ਕਰਕੇ ਕਾਫ਼ੀ ਖਫਾ ਨਜ਼ਰ ਆਏ। ਇਸ ਮਨਹੂਸ ਖ਼ਬਰ ਦੇ ਆਉਣ ਨਾਲ ਸੈਕਰਾਮੈਂਟੋ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿੱਚ ਡੁੱਬਿਆ ਹੋਇਆ ਹੈ।
CPU 'ਤੇ ਖਾਣਾ ਬਣਾਉਣ ਵਾਲਾ ਜਾਪਾਨੀ Youtuber
NEXT STORY