ਨਿਊਯਾਰਕ (ਏ. ਪੀ.)-ਡਿਕਸ਼ਨਰੀ ਮੇਰੀਅਮ ਵੈਬਸਟਰ ਨੇ ਵੈਕਸੀਨ (ਟੀਕਾ) ਨੂੰ 2021 ਦਾ ਸ਼ਬਦ ਚੁਣਿਆ ਹੈ। ਮਰੀਅਮ ਵੈਬਸਟਰ ਦੇ ਐਡੀਟਰ-ਐਟ-ਲਾਰਜ ਪੀਟਰ ਸੋਕੋਲੋਵਸਕੀ ਨੇ ਸੋਮਵਾਰ ਹੋਣ ਵਾਲੇ ਐਲਾਨ ਤੋਂ ਪਹਿਲਾਂ ਏ. ਪੀ. ਨੂੰ ਦੱਸਿਆ, ‘‘2021 ’ਚ ਇਹ ਸ਼ਬਦ ਸਾਡੇ ਸਾਰਿਆਂ ਦੇ ਜੀਵਨ ’ਚ ਸਭ ਤੋਂ ਵੱਧ ਮੌਜੂਦ ਰਿਹਾ। ਇਹ ਦੋ ਵੱਖ-ਵੱਖ ਕਹਾਣੀਆਂ ਬਿਆਨ ਕਰਦਾ ਹੈ। ਇਕ ਵਿਗਿਆਨ ਨਾਲ ਜੁੜੀ, ਜੋ ਉਸ ਵਰਣਨਯੋਗ ਗਤੀ ਨੂੰ ਬਿਆਨ ਕਰਦੀ ਹੈ, ਜਿਸ ਨਾਲ ਟੀਕੇ ਦਾ ਨਿਰਮਾਣ ਕੀਤਾ ਗਿਆ। ਨਾਲ ਹੀ ਨੀਤੀ, ਰਾਜਨੀਤੀ ਅਤੇ ਰਾਜਨੀਤਕ ਸਾਂਝ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ। ਇਹ ਇਕ ਅਜਿਹਾ ਸ਼ਬਦ ਹੈ, ਜੋ ਦੋ ਵੱਡੀਆਂ ਕਹਾਣੀਆਂ ਬਿਆਨ ਕਰਦਾ ਹੈ।’’ ‘ਆਕਸਫੋਰਡ’ ਇੰਗਲਿਸ਼ ਡਿਕਸ਼ਨਰੀ ਨੂੰ ਪ੍ਰਕਾਸ਼ਿਤ ਕਰਨ ਵਾਲੇ ਲੋਕਾਂ ਨੇ ‘ਵੈਕਸ’ ਨੂੰ ਸਾਲ ਦੇ ਸ਼ਬਦ ਵਜੋਂ ਚੁਣਿਆ। ਉਥੇ ਹੀ ਮਰੀਅਮ ਵੈਬਸਟਰ ਨੇ ਪਿਛਲੇ ਸਾਲ ‘ਪੈਨਡੇਮਿਕ’ ਸ਼ਬਦ ਨੂੰ ਚੁਣਿਆ ਸੀ, ਜੋ ਉਸ ਦੀ ਆਨਲਾਈਨ ਸਾਈਟ ’ਤੇ ਸਭ ਤੋਂ ਵੱਧ ਖੋਜਿਆ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ ਤੇ 9 ਜ਼ਖ਼ਮੀ
ਸੋਕੋਲੋਵਸਕੀ ਨੇ ਕਿਹਾ ਕਿ ‘ਪੈਨਡੇਮਿਕ’ ਹੁਣ ਪਿੱਛੇ ਰਹਿ ਰਿਹਾ ਹੈ ਅਤੇ ਅਸੀਂ ਹੁਣ ਉਸ ਦੇ ਪ੍ਰਭਾਵਾਂ ਨੂੰ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਦਸੰਬਰ ’ਚ ਐਂਟੀ-ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੇ ਜਾਣ ਤੋਂ ਬਾਅਦ ਮੇਰੀਅਮ ਵੈਬਸਟਰ ਉੱਤੇ ‘ਵੈਕਸੀਨ’ ਨੂੰ 601 ਫੀਸਦੀ ਜ਼ਿਆਦਾ ਖੋਜਿਆ ਗਿਆ। 2019 ’ਚ ਜਦੋਂ ਟੀਕਿਆਂ ਦੇ ਬਾਰੇ ਬਹੁਤ ਘੱਟ ਗੱਲ ਹੋ ਰਹੀ ਸੀ, ਉਸ ਦੀ ਤੁਲਨਾ ਮਰੀਅਮ ਵੈਬਸਟਰ ਉੱਤੇ ਇਸ ਸਾਲ ‘ਵੈਕਸੀਨ’ ਸ਼ਬਦ ਨੂੰ 1048 ਫੀਸਦੀ ਜ਼ਿਆਦਾ ਖੋਜਿਆ ਗਿਆ। ਸੋਕੋਲੋਵਸਕੀ ਨੇ ਕਿਹਾ ਕਿ ਅਸਮਾਨ ਵੰਡ, ਜ਼ਰੂਰੀ ਟੀਕਾਕਰਨ ਤੇ ਬੂਸਟਰ ਖੁਰਾਕ ’ਤੇ ਬਹਿਸ ਕਾਰਨ ਵੀ ਇਸ ਸ਼ਬਦ ’ਚ ਲੋਕਾਂ ਦੀ ਦਿਲਚਸਪੀ ਵਧੀ ਹੈ। ਨਾਲ ਹੀ, ਟੀਕਾ ਲਾਉਣ ਨੂੰ ਲੈ ਕੇ ਲੋਕਾਂ ’ਚ ਝਿਜਕ ਨੂੰ ਲੈ ਕੇ ਵੀ ਇਸ ਦੀ ਹਰਮਨਪਿਆਰਤਾ ਵਧੀ।
ਸਕਾਟਲੈਂਡ 'ਚ ਓਮੀਕਰੋਨ ਦੇ ਛੇ ਨਵੇਂ ਮਾਮਲੇ ਆਏ ਸਾਹਮਣੇ
NEXT STORY