ਇੰਟਰਨੈਸ਼ਨਲ ਡੈਸਕ-ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਗੱਲਬਾਤ ਕੀਤੀ। ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਵਿਰੋਧੀ ਪਾਬੰਦੀਆਂ ਅਤੇ ਯੂਕ੍ਰੇਨ ਨੂੰ ਰੱਖਿਆ ਸਹਾਇਤਾ 'ਤੇ ਅਮਰੀਕੀ ਅਗਵਾਈ 'ਤੇ ਚਰਚਾ ਕੀਤੀ ਗਈ। ਸਾਨੂੰ ਜਲਦ ਤੋਂ ਜਲਦ ਹਮਲਾਵਰ ਨੂੰ ਰੋਕਣਾ ਚਾਹੀਦਾ।
ਇਹ ਵੀ ਪੜ੍ਹੋ : ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਨਹੀਂ ਲੋੜ : ਭਾਰਤੀ ਦੂਤਘਰ
ਉਥੇ ਦੂਜੇ ਪਾਸੇ ਯੂਕ੍ਰੇਨ ਅਧਿਕਾਰੀਆਂ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ਰੂਸੀ ਫੌਜ ਨੇ ਹਮਲੇ ਦੇ 6ਵੇਂ ਦਿਨ ਕੀਵ ਦੇ ਟੀ.ਵੀ. ਟਾਵਰ ਅਤੇ ਯੂਕ੍ਰੇਨ 'ਚ ਯਹੂਦੀ ਦੀ ਮੁੱਖ ਯਾਗਦਾਗ ਸਮੇਤ ਹੋਰ ਨਾਗਰਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਕੀਤੇ। ਯੂਕ੍ਰੇਨ ਦੀ ਸਰਕਾਰੀ ਐਮਰਜੈਂਸੀ ਸਥਿਤੀ ਸੇਵਾ ਨੇ ਦੱਸਿਆ ਕਿ ਟੀ.ਵੀ. ਟਾਵਰ 'ਤੇ ਹਮਲਿਆਂ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ : ਰੂਸ ਨੇ ਕੀਵ 'ਤੇ ਕੀਤੀ ਏਅਰ ਸਟ੍ਰਾਈਕ, TV ਟਾਵਰ ਉਡਾਇਆ, ਚੈਨਲਾਂ ਦਾ ਪ੍ਰਸਾਰਣ ਬੰਦ
ਯੂਕ੍ਰੇਨ ਦੀ ਸੰਸਦ ਨੇ ਟੀ.ਵੀ. ਟਾਵਰ ਨੇੜੇ ਧੂੰਏਂ ਦੀ ਇਕ ਤਸਵੀਰ ਪੋਸਟ ਕੀਤੀ ਅਤੇ ਕੀਵ ਦੇ ਮੇਅਰ ਵਿਤਾਲੀ ਕਲਿਸ਼ਚਕੋ ਨੇ ਇਸ 'ਤੇ ਹਮਲਾ ਹੋਣ ਦੀ ਇਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਹਮਲੇ ਦੇ ਕਾਰਨ ਟਾਵਰ 'ਚ ਬਿਜਲੀ ਪਹੁੰਚਾ ਰਹੇ ਇਕ ਸਬਸਟੇਸ਼ਨ ਅਤੇ ਇਕ ਕੰਟਰੋਲ ਰੂਮ ਨੁਕਸਾਨਿਆ ਗਿਆ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੇ ਦਫ਼ਤਰ ਦੇ ਮੁੱਖ ਆਂਦਰੇ ਯਰਮਾਕ ਨੇ ਫੇਸਬੁੱਕ 'ਤੇ ਕਿਹਾ ਕਿ ਉਸ ਸਥਾਨ 'ਤੇ ਸ਼ਕਤੀਸ਼ਾਲੀ ਮਿਜ਼ਾਈਲ ਹਮਲਾ ਕੀਤਾ ਜਾ ਰਿਹਾ ਹੈ ਜਿਥੇ (ਬਾਬੀ) ਯਾਰ ਸਮਾਰਕ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ PM ਮੋਦੀ ਨਾਲ ਕੀਤੀ ਗੱਲਬਾਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਿਖੇ ਦੀਪ ਸਿੱਧੂ ਦੇ ਨਮਿਤ ਸੰਗਤਾਂ ਨੇ ਕੀਤੀ ਅਰਦਾਸ
NEXT STORY