ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਰਹੇ ਸ਼ਹਿਬਾਜ਼ ਸ਼ਰੀਫ਼ ਦੀ ਸਲਾਹ ’ਤੇ ਬੁੱਧਵਾਰ ਨੂੰ ਨੈਸ਼ਨਲ ਅਸੈਂਬਲੀ ਭੰਗ ਕਰ ਦਿੱਤੀ, ਜਿਸ ਨਾਲ ਮੌਜੂਦਾ ਸਰਕਾਰ ਦਾ ਕਾਰਜਕਾਲ ਜਲਦ ਖ਼ਤਮ ਹੋ ਗਿਆ ਅਤੇ ਅਗਲੀਆਂ ਆਮ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ, ਜਿਸ ’ਚ ਕਿਹਾ ਗਿਆ ਸੀ ਕਿ ਇਸ ਨੂੰ ਸੰਵਿਧਾਨ ਦੀ ਧਾਰਾ 58 ਤਹਿਤ ਭੰਗ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : NIA ਦਾ ਵੱਡਾ ਐਕਸ਼ਨ, ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਦੇ 12 ਗੁਰਗਿਆਂ ਖ਼ਿਲਾਫ਼ ਚੁੱਕਿਆ ਇਹ ਕਦਮ
ਸੰਸਦ ਦੇ ਹੇਠਲੇ ਸਦਨ ਦੀ ਮਿਆਦ ਖ਼ਤਮ ਹੋਣ ਤੋਂ ਤਿੰਨ ਦਿਨ ਪਹਿਲਾਂ ਪ੍ਰਧਾਨ ਮੰਤਰੀ ਸ਼ਰੀਫ਼ ਦੀ ਭੰਗ ਕਰਨ ਦੀ ਸਲਾਹ ਰਾਸ਼ਟਰਪਤੀ ਅਲਵੀ ਨੂੰ ਭੇਜੀ ਗਈ ਸੀ। ਰਾਸ਼ਟਰਪਤੀ ਅਲਵੀ ਇਸ ’ਚ 48 ਘੰਟਿਆਂ ਦੀ ਦੇਰੀ ਕਰ ਸਕਦੇ ਸਨ ਅਤੇ ਫਿਰ ਇਹ ਆਪਣੇ ਆਪ ਹੀ ਭੰਗ ਹੋ ਜਾਵੇਗੀ ਕਿਉਂਕਿ ਨੈਸ਼ਨਲ ਅਸੈਂਬਲੀ ਨੂੰ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤਾ ਗਿਆ ਹੈ, ਪਾਕਿਸਤਾਨ ਚੋਣ ਕਮਿਸ਼ਨ 90 ਦਿਨਾਂ ਦੇ ਅੰਦਰ ਚੋਣਾਂ ਕਰਵਾਏਗਾ। ਜੇਕਰ ਨੈਸ਼ਨਲ ਅਸੈਂਬਲੀ ਆਪਣੀ ਸੰਵਿਧਾਨਕ ਮਿਆਦ ਪੂਰੀ ਕਰ ਲੈਂਦੀ ਤਾਂ ਚੋਣਾਂ 60 ਦਿਨਾਂ ਦੇ ਅੰਦਰ ਹੋ ਜਾਣੀਆਂ ਸਨ ਪਰ ਸਮੇਂ ਤੋਂ ਪਹਿਲਾਂ ਭੰਗ ਹੋਣ ਦੀ ਸੂਰਤ ’ਚ ਚੋਣਾਂ 90 ਦਿਨਾਂ ਦੇ ਅੰਦਰ ਹੋਣੀਆਂ ਚਾਹੀਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲੈ ਕੇ ਸੰਸਦ ’ਚ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕਹੀ ਇਹ ਗੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਸ ਇਹ ਆਯੁਰਵੈਦਿਕ ਦੇਸੀ ਨੁਸਖਾ ਅਜ਼ਮਾਓ ਮਰਦਾਨਾ ਕਮਜ਼ੋਰੀ ਜੜ੍ਹੋਂ ਮਿਟਾਓ
NEXT STORY