ਰੋਮ (ਟੇਕ ਚੰਦ ਜਗਤਪੁਰ) : ਭਾਰਤ ਦਾ ਹਰਮਨ ਪਿਆਰੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਸਮੁੱਚੇ ਦੇਸ਼ ਵਿੱਚ ਮਨਾਇਆ ਗਿਆ। ਉੱਥੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਵੀ ਇਸ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ। ਇਟਲੀ ਵਿੱਚ ਜਿੱਥੇ ਵੱਖ-ਵੱਖ ਮੰਦਰਾਂ ਗੁਰਦੁਆਰਿਆਂ 'ਚ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਭਾਰੀ ਗਿਣਤੀ 'ਚ ਪੰਜਾਬੀ ਇਕੱਠੇ ਹੋਏ, ਉੱਥੇ ਉਨ੍ਹਾਂ ਇਸ ਖੁਸ਼ੀ ਦੇ ਇਸ ਪਾਵਨ ਮੌਕੇ 'ਤੇ ਦੀਪਮਾਲਾ ਕੀਤੀ। ਆਸਮਾਨ 'ਚ ਅਤਿਸ਼ਬਾਜ਼ੀ ਅਤੇ ਪਟਾਕਿਆਂ ਦੀ ਗੂੰਜ ਨੇ ਵੱਖਰਾ ਅਦਭੁੱਤ ਤੇ ਅਲੌਕਿਕ ਦ੍ਰਿਸ਼ ਪੇਸ਼ ਕੀਤਾ।

ਇਸ ਮੌਕੇ 'ਤੇ ਕਾਪੀਤੇਲੋ (ਮਾਨਤੋਵਾ) ਵਿਖੇ ਵੀ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੰਜਾਬੀ ਭਾਈਚਾਰੇ ਨੇ ਇਕੱਠੇ ਹੋ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤਿਉਹਾਰ ਮੌਕੇ ਸਾਨੂੰ ਸਮਾਜ 'ਚ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਲਈ ਪ੍ਰਣ ਕਰਨਾ ਚਾਹੀਦਾ ਹੈ ਅਤੇ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਤਦ ਹੀ ਸਾਡਾ ਭਵਿੱਖ ਸੁਨਹਿਰੀ ਅਤੇ ਉਜਵਲ ਹੋ ਸਕਦਾ ਹੈ ਅਤੇ ਅਸੀਂ ਇਸ ਵਿਗਿਆਨਿਕ ਯੁੱਗ ਵਿੱਚ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦੇ ਪਸਾਰੇ ਨਾਲ ਸਮਾਜ ਨੂੰ ਰੁਸ਼ਨਾਅ ਸਕਦੇ ਹਾਂ।

ਇਸ ਮੌਕੇ ਅਮਨਦੀਪ ਕੌਰ ਵਿਰਕ, ਮਨਜੀਤ ਕੌਰ ਜਗਤਪੁਰ, ਮਨਪ੍ਰੀਤ ਕੌਰ ਗੁਰਾਇਆ, ਜਸਪ੍ਰੀਤ ਕੌਰ ਜੱਸੀ ਰੁਪਿੰਦਰ ਕੌਰ, ਜਸ਼ਨਦੀਪ ਕੌਰ, ਗੁਰਪ੍ਰੀਤ ਸਿੰਘ ਵਿਰਕ ਯੂਐੱਸਏ, ਕੁਲਵੰਤ ਸਿੰਘ ਗੁਰਾਇਆ, ਖੁਸ਼ਕਰਨ ਸਿੰਘ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਜ਼ਬਰਦਸਤ ਧਮਾਕਾ ਤੇ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਪੜ੍ਹੋ ਖ਼ਾਸ ਖ਼ਬਰਾਂ
NEXT STORY