ਪੈਰਿਸ- ਪੂਰੀ ਦੁਨੀਆ ਕੋਰੋਨਾਵਾਇਰਸ ਦੇ ਕਹਿਰ ਦਾ ਸਾਹਮਣਾ ਕਰ ਰਹੀ ਹੈ। ਕਈ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ। ਇਸ ਵਿਚਾਲੇ ਇਕ ਅਜਿਹਾ ਮਾਮਲਾ ਸਾਹਮਣੇ ਇਆ ਹੈ, ਜਿਥੇ ਸਪੇਨ ਦੇ ਡਾਕਟਰ ਨੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਆਪਣੀ ਆਪਬੀਤੀ ਦੱਸੀ ਹੈ। ਉਹ ਹਰ ਰੋਜ਼ ਆਪਣੇ ਸਰੀਰ ਵਿਚ ਕੋਰੋਨਾਵਾਇਰਸ ਦੇ ਲੱਛਣਾਂ ਨੂੰ ਟਵਿੱਟਰ 'ਤੇ ਅਪਡੇਟ ਕਰਕੇ ਲੋਕਾਂ ਵਿਚ ਜਾਗਰੂਕਤਾ ਫੈਲਾ ਰਿਹਾ ਹੈ।
ਜਾਣਕਾਰੀ ਮੁਤਾਬਕ ਯੇਲ ਤੁੰਗ ਚੇਨ ਸਪੇਨ ਦੇ ਮੈਡਰਿਡ ਵਿਚ ਹਸਪਤਾਲ 'ਯੂਨੀਵਰਸੀਟਾਰੀਓ ਲਾ ਪਾਜ' ਵਿਚ ਐਮਰਜੰਸੀ ਡਾਕਟਰ ਦੇ ਤੌਰ 'ਤੇ ਤਾਇਨਾਤ ਸਨ। ਜਿਥੇ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਉਹਨਾਂ ਦੇ ਸੰਪਰਕ ਵਿਚ ਆਉਣ ਨਾਲ ਉਹ ਵੀ ਕੋਰੋਨਾਵਾਇਰਸ ਨਾਲ ਇਨਫੈਕਟਡ ਹੋ ਗਏ।
35 ਸਾਲਾ ਡਾਕਟਰ ਯੇਲ ਤੁੰਗ ਚੇਨ ਆਪਣੇ ਘਰ ਵਿਚ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਇਸ ਦੌਰਾਨ ਉਹ ਆਪਣੇ ਫੇਫੜਿਆਂ ਤੇ ਸਰੀਰ ਵਿਚ ਹੋਣ ਵਾਲੇ ਪਰਿਵਰਤਨ ਤੇ ਦਰਦ ਦੀ ਡਾਇਰੀ ਨੂੰ ਲਾਈਵ-ਟਵੀਟ ਕਰ ਰਹੇ ਹਨ।
ਇਸ ਤਰ੍ਹਾਂ ਨਾਲ ਉਹ ਦੁਨੀਆਭਰ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਜਿਹਨਾਂ ਲੱਛਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਸ ਦੇ ਬਾਰੇ ਜਾਗਰੂਕਤਾ ਫੈਲਾ ਰਹੇ ਹਨ। ਉਥੇ ਹੀ ਦੂਜੇ ਪਾਸੇ ਉਹਨਾਂ ਦੇ ਫਾਲੋਅਰਸ ਉਹਨਾਂ ਦੇ ਜਲਦੀ ਠੀਕ ਹੋਣ ਦੀਆਂ ਪ੍ਰਾਰਥਨਾਵਾਂ ਕਰ ਰਹੇ ਹਨ।
ਉਹਨਾਂ ਨੇ ਹਾਲ ਹੀ ਵਿਚ ਟਵੀਟ ਵਿਚ ਲਿਖਿਆ ਕਿ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੇ 4 ਦਿਨ ਬਾਅਦ ਬਹੁਤ ਬੁਰੀ ਤਰ੍ਹਾਂ ਨਾਲ ਖੰਘ ਤੇ ਥਕਾਨ ਮਹਿਸੂਸ ਹੋ ਰਹੀ ਹੈ। ਹਾਲਾਂਕਿ ਅਜੇ ਛਾਤੀ ਵਿਚ ਕੋਈ ਦਰਦ ਨਹੀਂ ਹੈ। ਡਾਕਟਰ ਯੇਲ ਤੁੰਗ ਚੇਨ ਨੇ ਐਨ.ਬੀ.ਸੀ. ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੂਰੀ ਦੁਨੀਆਭਰ ਤੋਂ ਮੈਨੂੰ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।
ਉਹਨਾਂ ਟਵੀਟ ਵਿਚ ਲਿਖਿਆ ਹੈ ਕਿ ਪਹਿਲੇ ਦਿਨ ਉਹਨਾਂ ਨੂੰ ਗਲੇ ਵਿਚ ਖਰਾਸ਼ ਤੇ ਸਿਰਦਰਦ ਰਿਹਾ ਪਰ ਫੇਫੜਿਆਂ ਵਿਚ ਸਮਾਨਤਾ ਨਹੀਂ ਸੀ। ਉਥੇ ਹੀ ਚੌਥੇ ਦਿਨ ਚੇਨ ਨੇ ਕਿਹਾ ਕਿ ਉਹਨਾਂ ਦਾ ਗਲਾ ਤੇ ਸਿਰਦਰਦ ਠੀਕ ਹੋ ਗਿਆ ਹੈ। ਉਹਨਾਂ ਦੀ ਖੰਘ ਵਿਚ ਸੁਧਾਰ ਹੋਇਆ ਹਾਲਾਂਕਿ ਉਹਨਾਂ ਨੂੰ ਦਸਤ ਸਨ। ਉਹਨਾਂ ਦੇ ਫੈਫੜਿਆਂ ਵਿਚ ਤਰਲ ਪਦਾਰਥ ਅਜੇ ਵੀ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਇਲਾਜ ਜਾਰੀ ਹੈ। ਉਹਨਾਂ ਦੀ ਹਾਲਤ ਵਿਚ ਵੀ ਪਹਿਲਾਂ ਨਾਲੋਂ ਸੁਧਾਰ ਆਇਆ ਹੈ।
UN 'ਚ ਕੋਰੋਨਾਵਾਇਰਸ ਦੀ ਦਸਤਕ, ਫਿਲਪੀਨਸ ਦੇ ਡਿਪਲੋਮੈਟ ਦਾ ਟੈਸਟ ਪਾਜ਼ੀਟਿਵ
NEXT STORY