ਨਵੀਂ ਦਿੱਲੀ— ਫੌਜ ਪ੍ਰਮੁੱਖ ਜਨਰਲ ਵਿਪਿਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਅਰੁਣਾਚਲ ਪ੍ਰਦੇਸ਼ 'ਚ ਉਲੰਘਣਾ ਦੀ ਘਟਨਾ ਸੁਲਝਾ ਲਈ ਗਈ ਹੈ। ਅਰੁਣਾਚਲ 'ਚ ਚੀਨ ਦੇ ਮਜ਼ਦੂਰ ਭਾਰਤੀ ਖੇਤਰ 'ਚ ਰਾਸਤਾ ਬਣਾਉਣ ਲਈ ਦਾਖਲ ਹੋਏ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡੋਕਲਾਮ ਇਲਾਕੇ 'ਚ ਚੀਨੀ ਫੌਜ ਦੀ ਗਿਣਤੀ 'ਚ ਕਾਫੀ ਕਮੀ ਆਈੇ ਹੈ। ਇਥੇ ਇਕ ਪ੍ਰੋਗਰਾਮ ਤੋਂ ਇਤਰ ਫੌਜ ਦੇ ਪ੍ਰਮੁੱਖ ਨੇ ਕਿਹਾ ਕਿ ਅਰੁਣਾਚਲ ਦੀ ਘਟਨਾ ਨੂੰ ਸੁਲਝਾ ਲਿਆ ਗਿਆ ਹੈ। ਜਨਰਲ ਰਾਵਤ ਨੇ ਕਿਹਾ ਕਿ ਇਸ ਮੁੱਦੇ 'ਤੇ 2 ਦਿਨ ਪਹਿਲਾਂ ਸਰਹੱਦੀ ਕਰਮਚਾਰੀਆਂ ਦੀ ਬੈਠਕ (ਬੀ.ਪੀ. ਐਸ.) ਹੋਈ ਸੀ।
ਸਿੱਕਮ ਖੇਤਰ 'ਚ ਭਾਰਤ-ਚੀਨ 'ਤੇ ਹਾਲਾਤ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਉਥੇ ਚੀਨ ਵਲੋਂ ਫੌਜੀਆਂ ਦੀ ਗਿਣਤੀ 'ਚ ਕਮੀ ਆਈ ਹੋਈ ਹੈ। ਸਿੱਕਮ ਖੇਤਰ 'ਚ ਡੋਕਲਾਮ 'ਚ ਦੋਵੇਂ ਦੇਸ਼ 73 ਦਿਨ ਚੱਲੇ ਗਤੀਰੋਧ 'ਚ ਆਹਮਣੇ-ਸਾਹਮਣੇ ਰਹੇ ਹਨ। ਚੀਨ ਦਾ ਇਕ ਸੜਕ ਨਿਰਮਾਣ ਦਲ ਭਾਰਤ 'ਚ 26 ਦਸੰਬਰ 2017 ਨੂੰ ਦਾਖਲ ਹੋਇਆ ਸੀ ਅਤੇ ਨੇੜਲੇ ਭਾਰਤ—ਤਿੱਬਤ ਸਰਹੱਦ ਪੁਲਸ ਚੌਕੀ ਦੇ ਕਰੀਬ 2 ਕਿ. ਮੀ. ਦੂਰੀ 'ਤੇ ਇਕ ਰਸਤੇ ਦਾ ਨਿਰਮਾਣ ਕਰ ਰਿਹਾ ਸੀ। ਜਦੋਂ ਚੀਨ ਦੇ ਦਲ ਨੂੰ ਰੋਕਿਆ ਗਿਆ ਤਾਂ ਕਰੀਬ 600 ਮੀਟਰ ਲੰਬੀ ਅਤੇ 12 ਫੁੱਟ ਚੌੜਾ ਰਾਸਤਾ ਭਾਰਤੀ ਖੇਤਰ 'ਚ ਬਣਾਇਆ ਗਿਆ ਸੀ।
ਘਟਨਾ 'ਤੇ ਸਰਕਾਰੀ ਰਿਪੋਰਟ ਮੁਤਾਬਕ, ਚੀਨੀ ਮਜ਼ਦੂਰ ਅਣਜਾਣੇ 'ਚ ਭਾਰਤੀ ਖੇਤਰ 'ਚ ਦਾਖਲ ਹੋਏ ਸਨ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐਲ. ਏ.) ਦੇ ਜਵਾਨ ਇਸ ਘਟਨਾ 'ਚ ਸ਼ਾਮਲ ਨਹੀਂ ਸਨ। ਭਾਰਤੀ ਫੌਜ ਨੇ ਮਜ਼ਦੂਰਾਂ ਨੂੰ ਖਦੇੜ ਦਿੱਤਾ ਅਤੇ ਉਨ੍ਹਾਂ ਦੇ ਉਪਕਰਣ ਜ਼ਬਤ ਕਰ ਲਏ। ਇਹ ਮਾਮਲਾ ਡੋਕਲਾਮ ਵਿਵਾਦ ਦੇ ਖਤਮ ਹੋਣ ਦੇ ਕਰੀਬ ਚਾਰ ਮਹੀਨੇ ਬਾਅਦ ਸਾਹਮਣੇ ਆਇਆ ਹੈ। ਡੋਕਲਾਮ ਵਿਵਾਦ 16 ਜੂਨ ਤੋਂ 28 ਅਗਸਤ 2017 ਤਕ ਚੱਲਿਆ। ਇਸ ਤੋਂ ਪਹਿਲਾਂ ਇਥੇ ਫੌਜ ਤਕਨੀਕੀ ਸ਼ਿਖਰ ਸੰਮੇਲਨ 'ਚ ਫੌਜ ਪ੍ਰਮੁੱਖ ਨੇ ਬੱਲ ਦੇ ਆਧੁਨਿਕਰਣ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਨੂੰ ਭਵਿੱਖ 'ਚ ਯੁੱਧ ਲਈ ਤਿਆਰ ਰਹਿਣ ਦੀ ਲੋੜ ਹੈ।
ਵਿਦੇਸ਼ ਦੇ ਗੁਰਦੁਆਰਿਆਂ 'ਚ ਭਾਰਤੀ ਅਧਿਕਾਰੀਆਂ 'ਤੇ ਲਗਾਈਆਂ ਪਾਬੰਦੀਆਂ 'ਤੇ ਸਿੱਖ ਜਥੇਬੰਦੀਆਂ ਦੇ ਵਿਚਾਰ
NEXT STORY