ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਸਲਾ ਦੇ ਸੀ.ਈ.ਓ. ਐਲੋਨ ਮਸਕ ਦੇ ਵੱਖ ਹੋਣ ਤੋਂ ਬਾਅਦ ਬਿਆਨ ਦਿੱਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਟਰੁੱਥ 'ਤੇ ਇਕ ਪੋਸਟ ਕਰਦਿਆਂ ਲਿਖਿਆ,“ਮੈਨੂੰ ਐਲੋਨ ਦੇ ਮੇਰੇ ਵਿਰੁੱਧ ਹੋਣ ਦਾ ਕੋਈ ਇਤਰਾਜ਼ ਨਹੀਂ ਹੈ, ਪਰ ਉਸਨੂੰ ਮਹੀਨੇ ਪਹਿਲਾਂ ਅਜਿਹਾ ਕਰਨਾ ਚਾਹੀਦਾ ਸੀ।”

ਜਿਵੇਂ ਕਿ ਟੇਸਲਾ ਦੇ ਸੀ.ਈ.ਓ ਐਲੋਨ ਮਸਕ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹਮਲਾ ਬੋਲਿਆ, ਉਨ੍ਹਾਂ ਦੇ ‘ਵੱਡੇ ਸੁੰਦਰ ਟੈਕਸ ਬਿੱਲ’ ਦੀ ਆਲੋਚਨਾ ਕੀਤੀ ਤਾਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਬਿੱਲ ਨੂੰ ਜਾਇਜ਼ ਠਹਿਰਾਉਣ ਲਈ ਇਸਨੂੰ “ਕਾਂਗਰਸ ਨੂੰ ਪੇਸ਼ ਕੀਤੇ ਗਏ ਸਭ ਤੋਂ ਮਹਾਨ ਬਿੱਲਾਂ ਵਿੱਚੋਂ ਇੱਕ” ਕਿਹਾ। ਡੋਨਾਲਡ ਟਰੰਪ ਨੇ ਕਾਨੂੰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਇਸਨੂੰ ਖਰਚਿਆਂ ਵਿੱਚ 1.6 ਟ੍ਰਿਲੀਅਨ ਡਾਲਰ ਦੀ ਰਿਕਾਰਡ ਤੋੜ ਕਟੌਤੀ ਅਤੇ ਹੁਣ ਤੱਕ ਦਿੱਤੀ ਗਈ ਸਭ ਤੋਂ ਵੱਡੀ ਟੈਕਸ ਕਟੌਤੀ ਦੱਸਿਆ।
ਪੜ੍ਹੋ ਇਹ ਅਹਿਮ ਖ਼ਬਰ-Trump ਨਾਲ ਵਧਿਆ ਤਣਾਅ, ਹੁਣ Musk ਨੇ ਦਿੱਤੀ ਇਹ ਧਮਕੀ
ਡੋਨਾਲਡ ਟਰੰਪ ਨੇ ਬਿੱਲ ਪਾਸ ਨਾ ਹੋਣ ‘ਤੇ ਨਤੀਜਿਆਂ ਦੀ ਚੇਤਾਵਨੀ ਦੇਣ ਦੀ ਵੀ ਕੋਸ਼ਿਸ਼ ਕੀਤੀ, ਇਹ ਕਹਿੰਦੇ ਹੋਏ ਕਿ “68 ਪ੍ਰਤੀਸ਼ਤ ਟੈਕਸ ਵਾਧਾ ਹੋਵੇਗਾ” ਅਤੇ ਹਾਲਾਤ ਹੋਰ ਬਦਤਰ ਹੋਣਗੇ। ਟਰੰਪ ਨੇ ਆਪਣੇ ਆਪ ਨੂੰ ਸਮੱਸਿਆ ਹੱਲ ਕਰਨ ਵਾਲੇ ਵਜੋਂ ਵੀ ਪੇਸ਼ ਕੀਤਾ ਅਤੇ ਕਿਹਾ,"ਮੈਂ ਇਹ ਗੜਬੜ ਨਹੀਂ ਪੈਦਾ ਕੀਤੀ, ਮੈਂ ਸਿਰਫ਼ ਇਸਨੂੰ ਠੀਕ ਕਰਨ ਲਈ ਇੱਥੇ ਹਾਂ।" ਨਾਲ ਹੀ ਦਾਅਵਾ ਕੀਤਾ ਕਿ ਇਹ ਬਿੱਲ ਦੇਸ਼ ਨੂੰ "ਮਹਾਨਤਾ ਦੇ ਰਾਹ 'ਤੇ" ਲਿਜਾਏਗਾ। ਡੋਨਾਲਡ ਟਰੰਪ ਨੇ ਕਿਹਾ,''ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ!"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਅਸੀਂ ਰੁਕਵਾਈ ਭਾਰਤ-ਪਾਕਿ ਦੀ ਜੰਗ...', ਟਰੰਪ ਦੇ ਇਸ ਦਾਅਵੇ ਦਾ ਰੂਸ ਨੇ ਕੀਤਾ ਸਮਰਥਨ
NEXT STORY