ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਸਾਬਕਾ ਸਲਾਹਕਾਰ ਮਾਈਕਲ ਕੈਪੁਟੋ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਚਿਤਾਵਨੀ ਵਿਚ ਕਿਹਾ ਕਿ ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਵੱਲੋਂ ਦੋਸ਼ ਸਵੀਕਾਰ ਕੀਤੇ ਜਾਣ ਦੇ ਕਾਰਨ ਰਾਸ਼ਟਰਪਤੀ ਨੂੰ ਆਉਣ ਵਾਲੇ ਸਮੇਂ ਵਿਚ ਮਹਾਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਲਈ ਕੰਮ ਕਰਨ ਵਾਲੇ ਕੋਹੇਨ ਨੇ ਮੰਗਲਵਾਰ ਨੂੰ ਟੈਕਸ ਧੋਖਾਧੜੀ, ਬੈਂਕਾਂ ਨੂੰ ਝੂਠੇ ਬਿਆਨ ਦੇਣ ਅਤੇ ਪ੍ਰਚਾਰ ਮੁਹਿੰਮ ਵਿਚ ਵਿੱਤੀ ਉਲੰਘਣਾ ਸਮੇਤ 8 ਦੋਸ਼ ਸਵੀਕਾਰ ਕੀਤੇ ਸਨ। ਸਾਲ 2016 ਵਿਚ ਟਰੰਪ ਦੀ ਰਾਸ਼ਟਰਪਤੀ ਅਹੁਦੇ ਲਈ ਚੋਣ ਪ੍ਰਚਾਰ ਮੁਹਿੰਮ ਦੇ ਸੰਚਾਰ ਸਲਾਹਕਾਰ ਰਹੇ ਮਾਈਕਲ ਕੈਪੁਟੋ ਨੇ ਕਿਹਾ,''ਡੈਮੋਕ੍ਰੇਟਸ ਨੂੰ ਮਹਾਦੋਸ਼ ਲਈ ਇਨ੍ਹਾਂ ਸਾਰਿਆਂ ਦੀ ਲੋੜ ਹੈ।''
ਉਨ੍ਹਾਂ ਨੇ ਕਿਹਾ,''ਜੇ ਮੱਧ ਮਿਆਦ ਦੀਆਂ ਚੋਣਾਂ ਦੌਰਾਨ ਡੈਮੋਕ੍ਰੇਟਸ ਨੂੰ ਸਦਨ ਵਿਚ ਬਹੁਮਤ ਮਿਲ ਜਾਂਦਾ ਹੈ ਤਾਂ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਚਲਾਉਣ ਲਈ ਉਨ੍ਹਾਂ ਕੋਲ ਇਹ ਕਾਫੀ ਹੋਵੇਗਾ।'' ਕੈਪੁਟੋ ਨੇ ਇਹ ਵੀ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਨਵੰਬਰ ਵਿਚ ਹੋਣ ਵਾਲੀਆਂ ਮੱਧ ਮਿਆਦ ਦੀ ਚੋਣਾਂ ਖਾਸ ਹੋਣਗੀਆਂ ਕਿਉਂਕਿ ਇਹ ਨਿਰਧਾਰਿਤ ਕਰਨਗੀਆਂ ਕਿ ਵੋਟਰ ਮਹਾਦੋਸ਼ ਦਾ ਸਮਰਥਨ ਕਰਦੇ ਹਨ ਜਾਂ ਵਿਰੋਧ। ਕੋਹੇਨ ਅਤੇ ਟਰੰਪ ਦੇ ਸਾਬਕਾ ਮੁਹਿੰਮ ਪ੍ਰਬੰਧਕ ਪੌਲ ਮੈਨਾਫਾਰਟ ਨੂੰ ਮੰਗਲਵਾਰ ਨੂੰ ਨਿਊਯਾਰਕ ਅਤੇ ਵਰਜੀਨੀਆ ਦੀਆਂ ਅਦਾਲਤਾਂ ਨੇ ਦੋਸ਼ੀ ਠਹਿਰਾਇਆ ਸੀ। ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦੀ ਕਥਿਤ ਦਖਲ ਅੰਦਾਜ਼ੀ ਨੂੰ ਲੈ ਕੇ ਚੱਲ ਰਹੀ ਐੱਫ.ਬੀ.ਆਈ. ਦੀ ਜਾਂਚ ਮਗਰੋਂ ਇਹ ਦੋਸ਼ ਸਾਹਮਣੇ ਆਏ ਸਨ।
ਜਰਮਨੀ 'ਚ ਲੱਗੇ 'ਰਾਹੁਲ ਗਾਂਧੀ ਜ਼ਿੰਦਾਬਾਦ' ਦੇ ਨਾਅਰੇ
NEXT STORY