ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਚ ਹੋ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨ 'ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਈਰਾਨ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਦਮਨਕਾਰੀ ਸ਼ਾਸਨ ਨੂੰ ਲੋਕ ਹਮੇਸ਼ਾ ਬਰਦਾਸ਼ਤ ਨਹੀਂ ਕਰ ਸਕਦੇ ਹਨ। ਟਰੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਸਤੰਬਰ ਵਿਚ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਦੋ ਕਲਿੱਪ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਹਨ। ਟਰੰਪ ਨੇ ਆਪਣੇ ਭਾਸ਼ਣ ਵਿਚ ਕਿਹਾ, ''ਦਮਨਕਾਰੀ ਸ਼ਾਸਨ ਨੂੰ ਹਮੇਸ਼ਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਕ ਦਿਨ ਅਜਿਹਾ ਆਵੇਗਾ ਜਦੋਂ ਈਰਾਨੀ ਜਨਤਾ ਕੋਲ ਬਦਲ ਹੋਵੇਗਾ।''
ਟਰੰਪ ਨੇ ਕਿਹਾ, ''ਦੁਨੀਆ ਦੇਖ ਰਹੀ ਹੈ।'' ਈਰਾਨ ਵਿਚ ਹੋ ਰਹੇ ਪ੍ਰਦਰਸ਼ਨ 'ਤੇ ਟਰੰਪ ਦੂਜੀ ਵਾਰ ਟਿੱਪਣੀ ਕਰ ਰਹੇ ਹਨ। ਈਰਾਨ ਵਿਚ ਲਗਾਤਾਰ ਤੀਜੇ ਦਿਨ ਹੋ ਰਹੇ ਪ੍ਰਦਰਸ਼ਨ ਦੌਰਾਨ ਤਹਿਰਾਨ ਯੂਨੀਵਰਸਿਟੀ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਦਰਮਿਆਨ ਝੜਪ ਹੋਈ।
ਈਰਾਨ 'ਚ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ, ਦੋ ਦੀ ਮੌਤ
NEXT STORY