ਬਿਜ਼ਨੈੱਸ ਡੈਸਕ - ਰੂਸ ਵਿੱਚ ਭਾਰਤ ਦੇ ਰਾਜਦੂਤ ਵਿਨੈ ਕੁਮਾਰ ਨੇ ਕਿਹਾ ਹੈ ਕਿ ਭਾਰਤੀ ਕੰਪਨੀਆਂ ਉੱਥੋਂ ਤੇਲ ਖਰੀਦਣਾ ਜਾਰੀ ਰੱਖਣਗੀਆਂ ਜਿੱਥੋਂ ਉਨ੍ਹਾਂ ਨੂੰ 'ਸਭ ਤੋਂ ਵਧੀਆ ਸੌਦਾ' ਮਿਲੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇਸ਼ ਦੇ 'ਰਾਸ਼ਟਰੀ ਹਿੱਤ' ਦੀ ਰੱਖਿਆ ਕਰਨ ਵਾਲੇ ਕਦਮ ਚੁੱਕਣਾ ਜਾਰੀ ਰੱਖੇਗਾ।
ਇਹ ਵੀ ਪੜ੍ਹੋ : Emirates ਯਾਤਰੀਆਂ ਲਈ ਅਹਿਮ ਖ਼ਬਰ , ਯਾਤਰਾ ਦਰਮਿਆਨ ਕਰਨੀ ਹੋਵੇਗੀ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ
ਐਤਵਾਰ ਨੂੰ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ TASS ਵਿੱਚ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ, ਵਿਨੈ ਕੁਮਾਰ ਨੇ ਕਿਹਾ ਕਿ ਭਾਰਤ ਦੀ ਤਰਜੀਹ ਦੇਸ਼ ਦੀ 140 ਕਰੋੜ ਆਬਾਦੀ ਲਈ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ 'ਤੇ ਪਹੁੰਚੀ ਚਾਂਦੀ, ਸੋਨੇ ਦੀ ਕੀਮਤ 'ਚ ਵੀ ਆਇਆ ਭਾਰੀ ਉਛਾਲ
ਉਨ੍ਹਾਂ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਅਮਰੀਕਾ ਭਾਰਤ ਵੱਲੋਂ ਸਸਤੇ ਰੂਸੀ ਕੱਚੇ ਤੇਲ ਦੀ ਖਰੀਦ ਦੀ ਆਲੋਚਨਾ ਕਰ ਰਿਹਾ ਹੈ। ਭਾਰਤ ਨੇ ਇਸ ਆਲੋਚਨਾ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 122 ਕਰੋੜ ਰੁਪਏ ਦਾ ਇਕ ਹੋਰ ਵੱਡਾ ਬੈਂਕ ਘਪਲਾ ; ਬੈਂਕ ਦੇ ਚੇਅਰਮੈਨ ਤੇ ਪਤਨੀ ਸਮੇਤ ਕਈ ਦੋਸ਼ੀ ਭੱਜੇ ਵਿਦੇਸ਼
ਐਤਵਾਰ ਨੂੰ, ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਇੱਕ ਇੰਟਰਵਿਊ ਦੌਰਾਨ ਭਾਰਤ 'ਤੇ ਲਗਾਏ ਗਏ ਟੈਰਿਫਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ 'ਤੇ ਵਾਧੂ ਟੈਰਿਫ ਲਗਾ ਕੇ, ਰੂਸ 'ਤੇ ਗੰਭੀਰ ਆਰਥਿਕ ਦਬਾਅ ਪਾਇਆ ਗਿਆ ਹੈ।
ਟਰੰਪ ਨੇ ਭਾਰਤ 'ਤੇ 50 ਪ੍ਰਤੀਸ਼ਤ ਟੈਰਿਫ ਲਗਾਇਆ ਹੈ, ਜੋ 27 ਅਗਸਤ ਭਾਵ ਕੱਲ੍ਤੋਂਹ ਰਾਤ ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ : IMPS 'ਤੇ ਨਵੇਂ ਨਿਯਮ ਲਾਗੂ, HDFC ਤੋਂ ਲੈ ਕੇ PNB ਤੱਕ ਸਾਰਿਆਂ ਨੇ ਵਧਾਏ ਚਾਰਜ
ਵਿਨੈ ਕੁਮਾਰ ਕਹਿੰਦੇ ਹਨ ਕਿ ਭਾਰਤ ਅਤੇ ਰੂਸ ਨੂੰ ਤੇਲ ਆਯਾਤ ਲਈ ਭੁਗਤਾਨ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ।
ਉਨ੍ਹਾਂ ਕਿਹਾ, "ਭਾਰਤ ਅਤੇ ਰੂਸ ਕੋਲ ਰਾਸ਼ਟਰੀ ਮੁਦਰਾਵਾਂ ਵਿੱਚ ਵਪਾਰ ਨਿਪਟਾਰੇ ਦੀ ਇੱਕ ਪ੍ਰਣਾਲੀ ਹੈ। ਇਸ ਸਮੇਂ ਤੇਲ ਆਯਾਤ ਲਈ ਭੁਗਤਾਨ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ।"
ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨਜ਼ (FIEO) ਦੇ ਡਾਇਰੈਕਟਰ ਜਨਰਲ ਅਤੇ ਸੀਈਓ ਅਜੈ ਸਾਹਾ ਨੇ ਪਹਿਲਾਂ TASS ਨੂੰ ਦੱਸਿਆ ਸੀ ਕਿ ਰੂਸੀ ਨਿਰਯਾਤਕਾਂ ਦੇ ਅਰਬਾਂ ਰੁਪਏ ਭਾਰਤੀ ਬੈਂਕਾਂ ਵਿੱਚ ਪਏ ਹਨ। ਹਾਲਾਂਕਿ, ਉਨ੍ਹਾਂ ਨੇ ਸਹੀ ਰਕਮ ਦਾ ਖੁਲਾਸਾ ਨਹੀਂ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੰਦਾਂ 'ਚ ਖਰਾਬੀ ਕਾਰਨ ਨੌਕਰੀਓਂ ਕੱਢ'ਤੇ 173 ਫੌਜੀ!
NEXT STORY