ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੇਸਬੁੱਕ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ 'ਮੈਟਾ' 7 ਜਨਵਰੀ ਨੂੰ ਲਵੇਗੀ। ਹਾਲਾਂਕਿ ਇਸ ਮਾਮਲੇ 'ਚ ਮੈਟਾ ਨੇ ਕੀ ਫ਼ੈਸਲਾ ਲਿਆ ਹੈ, ਉਸ ਦਾ ਐਲਾਨ ਤੁਰੰਤ ਨਹੀਂ ਸਗੋਂ ਕੁਝ ਦਿਨਾਂ ਬਾਅਦ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਟਰੰਪ ਨੂੰ ਫੇਸਬੁੱਕ ਜਾਂ ਇੰਸਟਾਗ੍ਰਾਮ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲੈਣ ਲਈ ਮੈਟਾ ਨੇ ਆਪਣੀ ਜਨਤਕ ਨੀਤੀ, ਸਮੱਗਰੀ ਨੀਤੀ ਅਤੇ ਜਨ ਸੰਪਰਕ ਵਿਭਾਗਾਂ ਦੇ ਮੈਂਬਰਾਂ ਦੀ ਇਕ ਟੀਮ ਬਣਾਈ ਹੈ।
ਇਹ ਵੀ ਪੜ੍ਹੋ- ਮਾਣ ਦੀ ਗੱਲ, ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਅੰਬੈਸਡਰ ਆਫ਼ ਚੇਂਜ ਅਵਾਰਡ' ਨਾਲ ਸਨਮਾਨਿਤ
ਸੂਤਰਾਂ ਮੁਤਾਬਕ ਟਰੰਪ ਨੂੰ ਟਵਿੱਟਰ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਮੈਟਾ 'ਤੇ ਵੀ ਜਲਦ ਫ਼ੈਸਲਾ ਜਾਰੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਨਵੰਬਰ ਨੂੰ ਟਰੰਪ 'ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਸੀ। ਇਸ ਦੇ ਨਾਲ ਹੀ ਟਰੰਪ ਨੇ ਟਵਿੱਟਰ ਦੀ ਵਰਤੋਂ ਕਰਨ ’ਚ ਕੋਈ ਦਿਲਚਸਪੀ ਨਹੀਂ ਦਿਖਾਈ। ਜ਼ਿਕਰਯੋਗ ਹੈ ਕਿ 2021 ਨੂੰ ਪਿਛਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਕੈਪੀਟਲ ਹਿੱਲ 'ਚ ਹੋਈ ਹਿੰਸਾ, ਵੋਟਿੰਗ 'ਚ ਧਾਂਦਲੀ ਦੇ ਦੋਸ਼ ਲਗਾਉਣ ਅਤੇ ਚੋਣਾਂ ਦੀ ਜਾਇਜ਼ਤਾ 'ਚ ਸਵਾਲ ਖੜ੍ਹੇ ਕਰਨ ਦੇ ਮੱਦੇਨਜ਼ਰ ਟਰੰਪ ਦੇ ਸੋਸ਼ਲ ਮੀਡੀਆਂ ਅਕਾਊਂਟਾਂ 'ਤੇ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ- ਭਾਰਤੀ ਮੂਲ ਦੀ ਪਹਿਲੀ ਸਿੱਖ ਔਰਤ ਅਮਰੀਕਾ ’ਚ ਬਣੀ ਜੱਜ, ਸੰਭਾਲਿਆ ਅਹੁਦਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮਾਣ ਦੀ ਗੱਲ, ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਅੰਬੈਸਡਰ ਆਫ਼ ਚੇਂਜ ਅਵਾਰਡ' ਨਾਲ ਸਨਮਾਨਿਤ
NEXT STORY