ਵਾਸ਼ਿੰਗਟਨ/ਕੈਨੇਡਾ, (ਰਾਜ ਗੋਗਨਾ)—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਹਫਤਿਆਂ ਬਾਅਦ ਸਟੀਲ ਇੰਪੋਰਟ ਉੱਪਰ 25 ਫੀਸਦੀ ਅਤੇ ਐਲੂਮੀਨੀਅਮ ਉੱਪਰ 10 ਫੀਸਦੀ ਟੈਰਿਫ (ਦਰਾਮਦ ਡਿਊਟੀ) ਲਗਾਉਣ ਦਾ ਫੈਸਲਾ ਲੈ ਲਿਆ ਹੈ।ਕੈਨੇਡਾ ਅਤੇ ਮੈਕਸੀਕੋ ਨੂੰ ਆਰਜ਼ੀ ਸਮੇਂ ਲਈ ਛੋਟ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮੁੱਦੇ ਬਾਰੇ ਟਰੰਪ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਮੈਕਸੀਕੋ ਵਾਲੇ ਵੀ ਟਰੰਪ ਨਾਲ ਨਰਾਜ਼ ਹੋਏ ਬੈਠੇ ਸਨ। ਇਸ ਕਰਕੇ ਟਰੰਪ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਆਪਣੇ ਜਵਾਈ ਜੇਰਡ ਕੁਸ਼ਨਰ ਨੂੰ ਮੈਕਸੀਕੋ ਵੀ ਭੇਜਿਆ ਸੀ। ਟਰੰਪ ਨੇ ਕਿਹਾ ਸੀ ਕਿ ਉਹ ਆਪਣੇ ਮਿੱਤਰ ਦੇਸ਼ਾਂ 'ਤੇ ਟੈਰਿਫ ਲਗਾਉਣ ਸਮੇਂ ਲਚਕੀਲੀ ਨੀਤੀ ਅਪਨਾਉਣਗੇ, ਜਿਸ 'ਚ ਕੈਨੇਡਾ, ਆਸਟਰੇਲੀਆ, ਮੈਕਸੀਕੋ ਅਤੇ ਹੋਰ ਦੇਸ਼ਾਂ ਨੂੰ ਕੁੱਝ ਛੋਟ ਮਿਲੇਗੀ।
ਕਾਂਗਰਸ ਦੇ 107 ਮੈਂਬਰਾਂ ਨੇ ਦਰਾਮਦ ਡਿਊਟੀ ਲਗਾਉਣ ਦਾ ਵਿਰੋਧ ਕਰਦਿਆਂ ਆਪਣੇ ਦਸਤਖਤ ਕਰਕੇ ਰਾਸ਼ਟਰਪਤੀ ਨੂੰ ਭੇਜ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ। ਹਾਊਸ ਸਪੀਕਰ ਪਾਲ ਰੈਨ ਨੇ ਵੀ ਇਸ ਦਾ ਸਖਤ ਵਿਰੋਧ ਕੀਤਾ ਹੈ ਅਤੇ ਰਾਸ਼ਟਪਤੀ ਨੂੰ ਇਸ ਦੇ ਸਿੱਟੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਹੈ।
ਨਵਾਜ਼ ਸ਼ਰੀਫ ਦੀ ਪਤਨੀ ਨੂੰ ਗਲੇ ਦਾ ਕੈਂਸਰ
NEXT STORY