ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ 73 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਡੋਨਾਲਡ ਟਰੰਪ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਇਵਾਨਾ ਟਰੰਪ ਦਾ ਦਿਹਾਂਤ ਨਿਊਯਾਰਕ 'ਚ ਹੋਇਆ ਹੈ। ਉਨ੍ਹਾਂ ਨੇ ਡੋਨਾਲਡ ਟਰੰਪ ਨਾਲ ਸਾਲ 1977 'ਚ ਵਿਆਹ ਕੀਤਾ ਸੀ। ਸਾਲ 1992 'ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।
ਇਹ ਵੀ ਪੜ੍ਹੋ : ਗੁੱਸੇ 'ਚ ਆਏ ਲੋਕਾਂ ਨੇ ਮੋਹਾਲੀ ਦੇ TDI ਦਫ਼ਤਰ 'ਚ ਬਾਲਟੀਆਂ ਭਰ-ਭਰ ਸੁੱਟਿਆ ਗਟਰ ਵਾਲਾ ਪਾਣੀ, ਦੇਖੋ ਵੀਡੀਓ
ਡੋਨਾਲਡ ਟਰੰਪ ਨੇ ਪਹਿਲੀ ਪਤਨੀ ਦੇ ਦਿਹਾਂਤ ਦੀ ਸੂਚਨਾ ਦਿੰਦੇ ਹੋਏ ਲਿਖਿਆ ਹੈ ਕਿ ਇਵਾਨਾ ਟਰੰਪ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਦੱਸਦੇ ਹੋਏ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਉਨ੍ਹਾਂ ਦਾ ਨਿਊਯਾਰਕ ਸ਼ਹਿਰ 'ਚ ਦਿਹਾਂਤ ਹੋ ਗਿਆ ਹੈ।
ਇਹ ਵੀ ਪੜ੍ਹੋ : ਰਿਸ਼ਤਾ ਟੁੱਟਣ ਮਗਰੋਂ ਤੈਸ਼ 'ਚ ਆਏ ਮੁੰਡੇ ਨੇ ਕਰ ਦਿੱਤਾ ਕਾਰਾ, CCTV 'ਚ ਕੈਦ ਹੋਇਆ ਕਾਂਡ (ਵੀਡੀਓ)
ਉਹ ਇਕ ਅਦਭੁੱਤ ਅਤੇ ਸੁੰਦਰ ਔਰਤ ਸੀ, ਜਿਨ੍ਹਾਂ ਨੇ ਇਕ ਪ੍ਰੇਰਣਾਦਾਇਕ ਜੀਵਨ ਬਤੀਤ ਕੀਤਾ। ਇਵਾਨਾ ਟਰੰਪ ਦੇ ਤਿੰਨੇ ਬੱਚੇ ਡੋਨਾਲਡ ਜੂਨੀਅਰ, ਇਵਾਂਕਾ ਅਤੇ ਐਰਿਕ 'ਤੇ ਉਨ੍ਹਾਂ ਨੂੰ ਮਾਣ ਹੈ। ਸਾਨੂੰ ਵੀ ਇਵਾਨਾ ਟਰੰਪ 'ਤੇ ਮਾਣ ਹੈ। ਡੋਨਾਲਡ ਟਰੰਪ ਨਾਲ ਵਿਆਹ ਮਗਰੋਂ ਇਵਾਨਾ ਟਰੰਪ ਨੇ ਪਰਿਵਾਰਿਕ ਕਾਰੋਬਾਰ 'ਚ ਵੱਡੀ ਭੂਮਿਕਾ ਨਿਭਾਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਕਾਟਲੈਂਡ : ਐਡਵੋਕੇਟ ਕੁਲਵੰਤ ਕੌਰ ਢਿੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ
NEXT STORY