ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਭਾਰਤ ਦਾ ਇਕ ਵਿਵਾਦਮਈ ਨਕਸ਼ਾ ਟਵੀਟ ਕੀਤਾ ਹੈ। ਇਸ ਨਕਸ਼ੇ ਵਿਚ ਉਸ ਨੇ ਟਰੰਪ ਸਮਰਥਕ ਅਤੇ ਬਿਡੇਨ ਸਮਰਥਕ ਦੇਸ਼ਾਂ ਨੂੰ ਲਾਲ ਅਤੇ ਨੀਲੇ ਰੰਗ ਵਿਚ ਦਿਖਾਇਆ ਹੈ। ਜੂਨੀਅਰ ਟਰੰਪ ਦੇ ਟਵੀਟ ਨੇ ਰਾਸ਼ਟਰਪਤੀ ਚੋਣ ਨਤੀਜੇ ਤੋਂ ਪਹਿਲੀ ਸ਼ਾਮ ਸਮੇਂ ਦੁਨੀਆ ਵਿਚ ਵੱਖਰੀ ਹੀ ਕਿਸਮ ਦੀ ਬਹਿਸ ਛੇੜ ਦਿੱਤੀ ਹੈ। ਡੋਨਾਲਡ ਟਰੰਪ ਜੂਨੀਅਰ ਨੇ ਵਿਸ਼ਵ ਦੇ ਸਾਰੇ ਦੇਸ਼ਾਂ ਵਿਚ ਆਪਣੇ ਪਿਤਾ ਦਾ ਸਮਰਥਨ ਦਿਖਾਉਣ ਦੇ ਚੱਕਰ ਵਿਚ ਦੁਨੀਆ ਨੂੰ ਦੋ ਰੰਗਾਂ (ਲਾਲ ਅਤੇ ਨੀਲਾ) ਵਿਚ ਵੰਡ ਦਿੱਤਾ। ਦੁਨੀਆ ਦੇ ਨਕਸ਼ੇ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਰੀਪਬਲਿਕਨ ਰੰਗ ਦੀ ਨੁਮਾਇੰਦਗੀ ਕਰਨ ਵਾਲੇ ਲਾਲ ਰੰਗ ਵਿਚ ਨਿਸ਼ਾਨਬੱਧ ਕੀਤਾ ਗਿਆ ਹੈ। ਪਰ ਭਾਰਤ, ਚੀਨ, ਮੈਕਸੀਕੋ ਅਤੇ ਅਫਰੀਕਾ ਵਿਚ ਲਾਇਬੇਰੀਆ ਸਿਰਫ ਨੀਲੇ ਰੰਗ ਵਿਚ ਦਿਖਾਏ ਗਏ ਦੇਸ਼ ਹਨ।
ਇਹੀ ਨਹੀਂ, ਅਮਰੀਕਾ ਦੇ ਰਾਜਾਂ ਕੈਲੀਫੋਰਨੀਆ ਅਤੇ ਮੈਰੀਲੈਂਡ ਵਿਚ ਵੱਡੀ ਗਿਣਤੀ ਵਿਚ ਭਾਰਤੀ ਆਬਾਦੀ ਦੇ ਕਾਰਨ ਉਸ ਨੂੰ ਵੀ ਨੀਲੇ ਰੰਗ ਵਿਚ ਰੰਗਿਆ ਗਿਆ ਹੈ। ਇਸ ਦੇ ਨਾਲ ਹੀ ਡੋਨਾਲਡ ਟਰੰਪ ਜੂਨੀਅਰ ਨੇ ਟਵੀਟ ਕੀਤਾ,''ਠੀਕ ਹੈ ਆਖਿਰਕਾਰ ਮੇਰੇ ਅਨੁਮਾਨਾਂ ਵਾਲਾ ਚੁਣਾਵੀ ਨਕਸ਼ਾ ਲੱਗਭਗ ਤਿਆਰ ਹੋ ਗਿਆ।''
ਦਿਲਚਸਪ ਗੱਲ ਇਹ ਹੈ ਕਿ ਟਰੰਪ ਜੂਨੀਅਰ ਦੇ ਇਸ ਵਿਅੰਗਮਈ ਨਕਸ਼ੇ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਰੁੱਖ਼ ਭਾਰਤ ਤੋਂ ਉਲਟ ਦਿਖਾਇਆ ਗਿਆ ਹੈ। ਨਕਸ਼ੇ ਵਿਚ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪੂਰਬੀ-ਉੱਤਰੀ ਦੇ ਰਾਜਾਂ ਨੂੰ ਲਾਲ ਰੰਗ ਵਿਚ ਦਿਖਾਇਆ ਗਿਆ ਹੈ। ਜਦਕਿ ਇਸ ਦੇ ਇਲਾਵਾ ਪੂਰੇ ਭਾਰਤ ਨੂੰ ਨੀਲੇ ਰੰਗ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ। ਟਰੰਪ ਦੇ ਬੇਟੇ ਦੇ ਇਸ ਟਵੀਟ ਨੇ ਭਾਰਤ ਦਾ ਸਿਆਸੀ ਪਾਰਾ ਵਧਾ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸਣੇ ਕਈ ਹੋਰ ਸਿਆਸਤਦਾਨਾਂ ਨੇ ਇਸ ਮੁੱਦੇ 'ਤੇ ਟਿੱਪਣੀ ਕੀਤੀ ਹੈ। ਅਬਦੁੱਲਾ ਦੇ ਵਿਅੰਗ ਵਿਚ ਭਾਰਤ-ਅਮਰੀਕਾ ਸੰਬੰਧਾਂ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਵਿਚ ਅਕਸਰ ਗੈਰ ਰਸਮੀ ਪ੍ਰਦਰਸ਼ਨ ਦੀ ਗੱਲ ਕਹੀ ਗਈ ਹੈ।
ਅਬਦੁੱਲਾ ਨੇ ਜੂਨੀਅਰ ਟਰੰਪ ਦੇ ਟਵੀਟ ਨੂੰ ਕੋਟ ਕਰਦਿਆਂ ਲਿਖਿਆ,''ਟਰੰਪ ਸੀਨੀਅਰ ਦੇ ਨਾਲ ਦੋਸਤੀ ਦੇ ਲਈ ਬਹੁਤ ਕੁਝ ਕੀਤਾ ਗਿਆ। ਜੂਨੀਅਰ ਨੇ ਭਾਰਤ ਨੂੰ ਮਜ਼ਬੂਤੀ ਨਾਲ ਜੋ ਬਿਡੇਨ ਅਤੇ ਕਮਲਾ ਹੈਰਿਸ ਦੇ ਨਾਲ ਰੱਖਿਆ ਹੈ। ਭਾਵੇਕਿ ਦਿਲਚਸਪ ਰੂਪ ਨਾਲ ਜੂਨੀਅਰ ਦਾ ਮੰਨਣਾ ਹੈ ਕਿ ਜੰਮੂ-ਕਸ਼ਮੀਰ ਅਤੇ ਨੌਰਥ-ਈਸਟ ਬਾਕੀ ਭਾਰਤ ਦੇ ਖਿਲਾਫ਼ ਜਾਂਦੇ ਹਨ ਅਤੇ ਟਰੰਪ ਨੂੰ ਵੋਟ ਦੇਣਗੇ। ਕਿਸੇ ਨੂੰ ਆਪਣੇ ਰੰਗ ਦੀ ਪੈੱਨਸਿਲ ਨੂੰ ਦੂਰ ਲਿਜਾਣ ਦੀ ਲੋੜ ਹੈ।''
ਕਾਂਗਰਸ ਪਾਰਟੀ ਦੇ ਨੇਤਾ ਅਤੇ ਸਾਂਸਦ ਸ਼ਸ਼ੀ ਥਰੂਰ ਨੇ ਵੀ ਇਸ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਪੀ.ਐੱਮ. ਮੋਦੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਥਰੂਰ ਨੇ ਜੂਨੀਅਰ ਟਰੰਪ ਦੇ ਨਕਸ਼ੇ ਨੂੰ ਕੋਟ ਕਰਦਿਆਂ ਲਿਖਿਆ,''ਨਮੋ ਦੇ ਬ੍ਰੋਮਾਂਸ ਦੀ ਕੀਮਤ: ਕਸ਼ਮੀਰ ਅਤੇ ਨੌਰਥ-ਈਸਟ ਭਾਰਤ ਦੇ ਬਾਕੀ ਹਿੱਸਿਆਂ ਤੋਂ ਕੱਟੇ ਗਏ ਅਤੇ ਪੂਰੀ ਗੰਦੀ ਜਗ੍ਹਾ ਨੂੰ ਡਾਨ ਜੂਨੀਅਰ ਨੇ ਚੀਨ ਅਤੇ ਮੈਕਸੀਕੋ ਦੇ ਨਾਲ ਦੁਸ਼ਮਣੀ ਦੇ ਦਾਇਰੇ ਵਿਚ ਲਿਆ ਦਿੱਤਾ। ਸਟੇਡੀਅਮ ਇਵੈਂਟ 'ਤੇ ਖਰਚ ਕੀਤੇ ਗਏ ਕਰੋੜਾਂ ਦੇ ਲਈ ਇਹ ਕਾਫੀ ਹੈ।'' ਉੱਥੇ ਦੂਜੇ ਪਾਸੇ ਭਾਰਤ ਵਿਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੇ ਨਕਸ਼ੇ ਨੂੰ ਉਤਸ਼ਾਹਜਨਕ ਪਾਇਆ ਅਤੇ ਟਵੀਟ ਕੀਤਾ ਕਿ ਇਹ ਚੰਗਾ ਹੈ ਕਿ ਜੰਮੂ ਅਤੇ ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸੇ ਦੇ ਰੂਪ ਵਿਚ ਦਿਖਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਅਮਰੀਕਾ 'ਚ 850 ਕਰੋੜ ਤੋਂ ਵੱਧ ਬੱਚੇ ਕੋਰੋਨਾ ਪਾਜ਼ੇਟਿਵ
USA ਚੋਣਾਂ : ਕੈਲੀਫੋਰਨੀਆ 'ਚ ਜਿੱਤੇ ਬਾਈਡੇਨ, ਫਲੋਰੀਡਾ 'ਚ ਜਿੱਤ ਵੱਲ ਵੱਧ ਰਹੇ ਟਰੰਪ
NEXT STORY