ਵਾਸ਼ਿੰਗਟਨ(ਬਿਊਰੋ)— ਡੋਨਾਲਡ ਟਰੰਪ ਹਾਲ ਹੀ ਵਿਚ ਪੋਰਨ ਸਟਾਰ ਨਾਲ ਪੁਰਾਣੇ ਸਕੈਂਡਲ ਨੂੰ ਲੈ ਕੇ ਚਰਚਾ ਵਿਚ ਹਨ। ਦੱਸਿਆ ਜਾ ਰਿਹਾ ਸੀ ਕਿ ਇਸ ਘਟਨਾ ਦੇ ਉਜਾਗਰ ਹੋਣ ਤੋਂ ਬਾਅਦ ਮੇਲਾਨੀਆ ਅਤੇ ਡੋਨਾਲਡ ਟਰੰਪ ਵਿਚਕਾਰ ਅਣਬਣ ਵਧ ਗਈ ਪਰ ਹਾਲ ਹੀ ਵਿਚ ਜੋ ਤਸਵੀਰ ਸਾਹਮਣੇ ਆਈ ਹੈ, ਉਸ ਵਿਚ ਮੇਲਾਨੀਆ ਅਤੇ ਡੋਨਾਲਡ ਟਰੰਪ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿਚ ਮੇਲਾਨੀਆ ਨੇ ਆਪਣੇ ਪਤੀ ਟਰੰਪ ਦੇ ਹੱਥ 'ਤੇ ਪਿਆਰ ਨਾਲ ਆਪਣਾ ਹੱਥ ਰੱਖਿਆ ਹੋਇਆ ਹੈ। ਅਣਬਣ ਦੇ ਕਿਆਸਾਂ ਦੌਰਾਨ ਸਾਹਮਣੇ ਆਈ ਇਸ ਤਸਵੀਰ ਤੋਂ ਬਾਅਦ ਹੁਣ ਅਮਰੀਕਾ ਦੇ ਇਸ ਫਰਸਟ ਕਪਲ ਵਿਚਕਾਰ ਸਭ ਕੁੱਝ ਠੀਕ ਹੋ ਜਾਣ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ।
ਗੋਲੀਬਾਰੀ ਵਿਚ ਜ਼ਖਮੀ ਹੋਏ ਲੋਕਾਂ ਨੂੰ ਮਿਲੇ ਟਰੰਪ—
ਦਰਅਸਲ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਫਲੋਰੀਡਾ ਦੇ ਪਾਰਕਲੈਂਡ ਸਥਿਤ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਜ਼ਖਮੀ ਵਿਦਿਆਰਥੀਆਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਸਨ। ਇਸ ਤੋਂ ਬਾਅਦ ਉਹ ਉਥੋਂ ਦੀ ਸਥਾਨਕ ਪੁਲਸ ਨੂੰ ਵੀ ਮਿਲੇ ਅਤੇ ਤੁਰੰਤ ਕਾਰਵਾਈ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਫਿਰ ਇਸ ਤੋਂ ਬਾਅਦ ਉਹ ਇਕ ਇਵੈਂਟ ਵਿਚ ਪਹੁੰਚੇ, ਜਿੱਥੇ ਦੋਵੇਂ ਇਕੱਠੇ ਇਕ ਸੌਫੇ 'ਤੇ ਬੈਠੇ।
ਟਰੰਪ ਜੋੜੇ ਦੀ ਆਲੋਚਨਾ—
ਹਾਲਾਂਕਿ ਇਹ ਤਸਵੀਰ ਦੂਜੇ ਕਾਰਨਾਂ ਤੋਂ ਵੀ ਵਾਇਰਲ ਹੋ ਰਹੀ ਹੈ। ਦਰਅਸਲ ਲੋਕਾਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਹੈ ਕਿ ਇਕ ਪਾਸੇ ਤਾਂ ਉਹ ਗੋਲੀਬਾਰੀ ਵਿਚ ਜ਼ਖਮੀ ਅਤੇ ਉਸ ਵਿਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲੇ, ਦੂਜੇ ਪਾਸੇ ਉਹ ਇਸੇ ਦਿਨ ਕਿਸੇ ਪਾਰਟੀ ਇਵੈਂਟ ਵਿਚ ਵੀ ਪਹੁੰਚ ਗਏ। ਲੋਕਾਂ ਨੇ ਕਿਹਾ ਇਹ ਤਸਵੀਰ ਇਹ ਦਿਖਾਉਂਦੀ ਹੈ ਕਿ ਉਨ੍ਹਾਂ ਨੂੰ ਸਕੂਲ ਵਿਚ ਹੋਣ ਵਾਲੀ ਗੋਲੀਬਾਰੀ ਦੀ ਘਟਨਾ 'ਤੇ ਕੋਈ ਦੁੱਖ ਨਹੀਂ ਹੈ। ਇੱਥੋਂ ਤੱਕ ਕਿ ਕੁੱਝ ਲੋਕਾਂ ਨੇ ਟਰੰਪ ਜੋੜੇ ਦੀ ਤੁਲਨਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਟਰੰਪ ਦੀ ਜਗ੍ਹਾ ਓਬਾਮਾ ਹੁੰਦੇ ਤਾਂ ਉਹ ਕਦੇ ਵੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਤੋਂ ਬਾਅਦ ਕਿਸੇ ਪਾਰਟੀ ਦਾ ਹਿੱਸਾ ਬਣਨ ਵਰਗੀ ਅਜਿਹੀ ਹਰਕਤ ਨਹੀਂ ਕਰਦੇ।
UN ਮਾਹਰਾਂ ਦੀ US ਨੂੰ ਅਪੀਲ, ਬੀਮਾਰ ਦੋਸ਼ੀਆਂ ਦੀ ਫਾਂਸੀ 'ਤੇ ਲੱਗੇ ਰੋਕ
NEXT STORY