ਬਿਸਮਾਰਕ/ਅਮਰੀਕਾ (ਭਾਸ਼ਾ)- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਰਿਪਬਲੀਕਨ ਪਾਰਟੀ ਦਾ ਉਮੀਦਵਾਰ ਚੁਣੇ ਜਾਣ ਦੀ ਪ੍ਰਕਿਰਿਆ ਤਹਿਤ ਡੋਨਾਲਡ ਟਰੰਨ ਨੇ ਸੋਮਵਾਰ ਨੂੰ ਨੌਰਥ ਡਕੋਟਾ ਕਾਕਸ ਦੀਆਂ ਚੋਣਾਂ ਵਿਚ ਜਿੱਤ ਹਾਸਲ ਕੀਤੀ। ਸਾਬਕਾ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਖ਼ਿਲਾਫ਼ 12 ਕਾਕਸ ਸਥਾਨਾਂ 'ਤੇ ਹੋਈ ਵੋਟਿੰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਨਤੀਜੇ ਨਾਲ ਟਰੰਪ ਵਾਪਸ ਜਿੱਤ ਦੀ ਪਟੜੀ 'ਤੇ ਪਰਤ ਆਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਐਤਵਾਰ ਨੂੰ ਡਿਸਟ੍ਰਿਕਟ ਆਫ ਕੋਲੰਬੀਆ (ਡੀ. ਸੀ.) ਦੀਆਂ ਪ੍ਰਾਇਮਰੀ ਚੋਣਾਂ ਵਿਚ ਹੈਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ: ਨਿੱਕੀ ਹੈਲੀ ਨੇ ਟਰੰਪ ਨੂੰ ਦਿੱਤੀ ਮਾਤ, ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤਣ ਵਾਲੀ ਬਣੀ ਪਹਿਲੀ ਮਹਿਲਾ
ਵ੍ਹਾਈਟ ਹਾਊਸ ਪਹੁੰਚਣ ਦੀ ਦੌੜ ਵਿਚ ਸ਼ਾਮਲ ਦੋਵਾਂ ਉਮੀਦਵਾਰਾਂ ਨੇ ਹੁਣ 'ਸੁਪਰ ਟਿਊਜ਼ਡੇ' 'ਤੇ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ, ਜਦੋਂ 16 ਸੂਬਿਆਂ ਵਿਚ ਹੋਈਆਂ ਚੋਣਾਂ ਦੇ ਨਤੀਜੇ ਆਉਣਗੇ। 'ਸੁਪਰ ਟਿਊਜ਼ਡੇ' ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਲਈ ਪ੍ਰਾਇਮਰੀ ਚੋਣ ਪ੍ਰਕਿਰਿਆ ਦਾ ਉਹ ਦਿਨ ਹੁੰਦਾ ਹੈ, ਜਦੋਂ ਸਭ ਤੋਂ ਵੱਧ ਸੂਬਿਆਂ ਵਿਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ। ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਜੋਅ ਬਾਈਡੇਨ ਰਾਸ਼ਟਰਪਤੀ ਅਹੁਦੇ ਲਈ ਆਪਣੀ-ਆਪਣੀ ਪਾਰਟੀ ਵੱਲੋਂ ਉਮੀਦਵਾਰੀ ਪ੍ਰਾਪਤ ਕਰਨ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ।
ਇਹ ਵੀ ਪੜ੍ਹੋ: UNHRC 'ਚ ਭਾਰਤ ਨੇ ਪਾਕਿਸਤਾਨ 'ਤੇ ਬੋਲਿਆ ਸ਼ਬਦੀ ਹਮਲਾ , ਦੱਸਿਆ 'ਦੁਨੀਆ ਦੀ ਅੱਤਵਾਦ ਫੈਕਟਰੀ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਤਾਈਵਾਨ ਦੇ ਮੰਤਰੀ ਨੇ ਭਾਰਤੀ ਪ੍ਰਵਾਸੀ ਮਜ਼ਦੂਰਾਂ 'ਤੇ ਦਿੱਤਾ ਸੀ ਵਿਵਾਦਿਤ ਬਿਆਨ, ਮੰਗੀ ਰਸਮੀ ਮੁਆਫ਼ੀ
NEXT STORY