ਮਾਸਕੋ— ਰੂਸ ਦੇ ਸ਼ਾਪਿੰਗ ਮਾਲ 'ਚ ਲੱਗੀ ਅੱਗ ਦੇ ਸਬੰਧ 'ਚ ਸੋਮਵਾਰ ਨੂੰ ਰਸ਼ੀਅਨ ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਰੂਸ ਦੇ ਸ਼ਾਪਿੰਗ ਮਾਲ ਦੇ ਇਸ ਅਗਨੀਕਾਂਡ 'ਚ 64 ਲੋਕ ਮਾਰੇ ਜਾ ਚੁੱਕੇ ਹਨ।

ਸਾਈਬੇਰੀਆ ਦੇ ਕੇਮੇਰੋਵੋ 'ਚ ਐਤਵਾਰ ਨੂੰ ਵਾਪਰੀ ਇਸ ਘਟਨਾ 'ਚ ਸ਼ਾਪਿੰਗ ਮਾਲ ਦੀ ਉਪਰੀ ਮੰਜ਼ਿਲ 'ਚ ਭਿਆਨਕ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਅੱਗ ਨੇ ਫਿਲਮ ਮਲਟੀਪਲੈਕਸ ਤੇ ਬੱਚਿਆਂ ਦੇ ਪਲੇਅ ਏਰੀਏ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਦੌਰਾਨ ਕਈ ਬੱਚੇ ਅੱਗ ਦੀ ਲਪੇਟ 'ਚ ਆ ਗਏ। ਸ਼ੁਰੂਆਤੀ ਖਬਰਾਂ ਮੁਤਾਬਕ ਪਹਿਲਾਂ ਡਿਪਟੀ ਵਲਾਦੀਮੀਰ ਚੇਰਨੋਵ ਨੇ ਕਿਹਾ ਸੀ ਕਿ ਉਨ੍ਹਾਂ ਨੇ ਫਿਲਮ ਥਿਏਟਰ 'ਚੋਂ 13 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ ਤੇ ਕਈ ਬੱਚੇ ਅਜੇ ਲਾਪਤਾ ਹਨ। ਸੋਮਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਅਗਨੀਕਾਂਡ 'ਚ 64 ਲੋਕਾਂ ਦੀ ਜਾਨ ਚਲੀ ਗਈ ਹੈ।

ਰੂਸ ਦੀ ਸੰਘੀ ਪੁਲਸ ਜਾਂਚ ਕਮੇਟੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਘਟਨਾ ਦੇ ਸਬੰਧ 'ਚ ਚਾਰ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫਤਾਰ ਲੋਕਾਂ ਤੋਂ ਅਪਰਾਧਿਕ, ਲਾਪਰਵਾਹੀ ਕਾਰਨ ਮੌਤ ਤੇ ਅਗਨੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਲ ਦੀਆਂ ਉੱਪਰਲੀਆਂ ਦੋ ਮੰਜ਼ਿਲਾਂ 'ਤੇ ਕਾਬਿਜ਼ ਕੰਪਨੀ ਦੇ ਡਾਇਰੈਕਟਰ ਨਾਦੇਜ਼ਦਾ ਸੁਦੇਨੋਕ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਅਜੇ ਬਾਕੀ ਗ੍ਰਿਫਤਾਰ ਵਿਅਕਤੀਆਂ ਦੀ ਜਾਣਕਾਰੀ ਨਹੀਂ ਦਿੱਤੀ ਹੈ।

ਘਟਨਾ ਤੋਂ ਬਾਅਦ ਫਾਇਰ ਫਾਈਟਰਜ਼ ਨੇ ਮਾਲ 'ਚੋਂ ਘੱਟ ਤੋਂ ਘੱਟ 120 ਲੋਕਾਂ ਨੂੰ ਬਾਹਰ ਕੱਢਿਆ, ਜੋ ਕਿ ਬੱਚਿਆਂ ਦੀਆਂ ਛੁੱਟੀਆਂ ਦੇ ਕਾਰਨ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖਚਾ-ਖਚ ਭਰਿਆ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ ਜ਼ੂ ਦੇ 200 ਤੋਂ ਜ਼ਿਆਦਾ ਜਾਨਵਰ ਵੀ ਮਾਰੇ ਗਏ।
ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਪਾਕਿ ਨੂੰ ਝੱਟਕਾ, ਭਾਰਤ ਦੀ ਸਥਿਤੀ ਹੋਈ ਮਜ਼ਬੂਤ
NEXT STORY