ਬੀਜਿੰਗ— ਚੀਨ ਨੇ ਐਤਵਾਰ ਨੂੰ ਦੱਖਣੀ ਪ੍ਰਾਂਤ ਹੈਨਨ ਦੇ ਲਾਂਚਿੰਗ ਕੇਂਦਰ ਤੋਂ ਦੂਜਾ ਸਭ ਤੋਂ ਭਾਰੀ ਲਾਂਗ ਮਾਰਚ-5ਵਾਈ2 ਲਾਂਚ ਕੀਤਾ, ਹਾਲਾਂਕਿ ਉਸ ਦੀ ਇਹ ਕੋਸ਼ਿਸ਼ ਅਸਫਲ ਰਹੀ। ਜਾਣਕਾਰੀ ਮੁਤਾਬਕ ਸ਼ਿਜਿਆਨ-18 ਉਪਗ੍ਰਹਿ ਦੇ ਨਾਲ ਲਾਂਚ ਹੋਇਆ ਲਾਂਗ ਮਾਰਚ-5ਵਾਈ2 ਰਾਕੇਟ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਅੰਜਾਮ ਨਹੀਂ ਦੇ ਸਕਿਆ। ਇਹ ਜਾਣਕਾਰੀ ਚੀਨ ਦੇ ਸਰਕਾਰੀ ਮੀਡੀਆ ਨੇ ਦਿੱਤੀ ਹੈ।
ਦੱਸਣਯੋਗ ਹੈ ਕਿ ਇਹ ਲਾਂਗ ਮਾਰਚ-5 ਸੀਰੀਜ਼ ਦੇ ਰਾਕੇਟਾਂ ਦੀ ਇਹ ਆਖਰੀ ਪ੍ਰੀਖਣ ਉਡਾਣ ਸੀ। ਇਸ ਦੇ ਬਾਅਦ ਇਸੇ ਸਾਲ ਚੀਨ ਚੰਨ 'ਤੇ ਆਪਣੇ ਖੋਜੀ ਜਹਾਜ਼ ਚੇਂਜ-5 ਨੂੰ ਭੇਜਣ ਵਾਲਾ ਸੀ, ਜੋ ਉਥੋਂ ਨਮੂਨੇ ਲੈ ਕੇ ਪਰਤਦਾ। ਇਸ ਰਾਕੇਟ ਦੇ ਨਾਲ ਸ਼ਿਜਿਯਾਨ-18 ਨਾਂ ਦੇ ਸੰਚਾਰ ਉਪਗ੍ਰਹਿ ਨੂੰ ਲਾਂਚ ਕੀਤਾ ਸੀ। ਇਸ ਰਾਕੇਟ 'ਚ ਵਾਤਾਵਰਨ ਨੂੰ ਘੱਟ ਨੁਕਸਾਨ ਪਹੁੰਚਾਉਣ ਵਾਲੇ ਇੰਧਨ ਦੀ ਵਰਤੋਂ ਕੀਤੀ ਗਈ ਸੀ, ਜਿਸ 'ਚ ਕੈਰੋਸੀਨ, ਤਰਲ ਹਾਈਡ੍ਰੋਜਨ ਤੇ ਤਰਲ ਆਕਸੀਜਨ ਵੀ ਸ਼ਾਮਲ ਹੈ।
ਹੈਕਰਾਂ ਨੇ ਬ੍ਰਿਟੇਨ 'ਚ ਸੰਸਦ ਮੈਂਬਰਾਂ 'ਤੇ ਕੀਤਾ ਨਵਾਂ ਸਾਈਬਰ ਹਮਲਾ
NEXT STORY