ਰੇਜੀਨਾ— ਕੁਝ ਹਫਤੇ ਪਹਿਲਾਂ ਇਕ ਡਰੋਨ ਨੇ ਰੇਜੀਨਾ ਦੀ ਜੇਲ ਵਿਚ ਇਕ ਪੈਕੇਟ ਸੁੱਟਿਆ। ਇਹ ਪੈਕੇਟ ਜੇਲ ਅਧਿਕਾਰੀਆਂ ਦੇ ਹੱਥ ਲੱਗ ਗਿਆ ਅਤੇ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਵਿਚ ਹੈਰੋਇਨ ਸੀ। ਇਸ ਘਟਨਾ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਫਿਲਹਾਲ ਇਹ ਨਹੀਂ ਦੱਸਿਆ ਕਿ ਪੈਕੇਟ ਵਿਚ ਕਿਸ ਤਰ੍ਹਾਂ ਦੀ ਹੈਰੋਇਨ ਸੀ। ਇਸ ਘਟਨਾ ਨੇ ਜੇਲ ਦੀ ਸੁਰੱਖਿਆ ਦੀਆਂ ਕਮੀਆਂ ਨੂੰ ਵੀ ਸਾਹਮਣੇ ਲਿਆਂਦਾ ਹੈ, ਜਿਸ ਤੋਂ ਬਾਅਦ ਜੇਲ ਦੀ ਸੁਰੱਖਿਆ ਦੇ ਪੱਧਰ ਨੂੰ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਜੇਲ ਦੇ ਅੰਦਰ ਡਰੋਨ ਰਾਹੀਂ ਅਜਿਹਾ ਕੁਝ ਸੁੱਟਿਆ ਗਿਆ।
ਟਰੰਪ ਦੀ ਵੀਜ਼ਾ ਬੈਨ ਨੀਤੀ ਕਾਰਨ ਕੈਰੇਬੀਅਨ ਨੇਤਾਵਾਂ ਨੇ ਪ੍ਰਗਟ ਕੀਤੀ ਚਿੰਤਾ
NEXT STORY