ਕੈਨੇਡਾ- ਕੈਨੇਡਾ ਦੀ ਪੀਲ ਪੁਲਸ ਨੇ ਲਗਭਗ 500 ਕਿਲੋ ਕੋਕੀਨ ਜ਼ਬਤ ਕਰਦਿਆਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 6 ਪੰਜਾਬੀ ਮੂਲ ਦੇ ਦੱਸੇ ਜਾਂਦੇ ਹਨ। ਪੁਲਸ ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਦੱਸਿਆ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ ਪੀਲ ਪੁਲਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੋਕੀਨ ਦੀ ਸਮੱਗਲਿੰਗ ਲਈ ਵਪਾਰਕ ਟਰੱਕਾਂ ਦੀ ਵਰਤੋਂ ਕੀਤੀ ਸੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮਿਸੀਸਾਗਾ ਨਿਵਾਸੀ ਹਾਓ ਟਾਮੀ ਹੁਇਨ (27), ਟੋਰਾਂਟੋ ਨਿਵਾਸੀ ਸਜਗਿਥ ਯੋਗੇਂਦਰਰਾਜਾ (31), ਬਰੈਂਪਟਨ ਨਿਵਾਸੀ ਮਨਪ੍ਰੀਤ ਸਿੰਘ (44) ਤੇ ਅਰਵਿੰਦਰ ਪੋਵਾਰ (29), ਕੈਲੇਡਨ ਨਿਵਾਸੀ ਕਰਮਜੀਤ ਸਿੰਘ (36), ਸਰਤਾਜ ਸਿੰਘ (27) ਤੇ ਗੁਰਤੇਜ ਸਿੰਘ (36), ਹੈਮਿਲਟਨ ਨਿਵਾਸੀ ਫਿਲਿਪ ਟੈਪ (39) ਅਤੇ ਜਾਰਜਟਾਊਨ ਨਿਵਾਸੀ ਸ਼ਿਵ ਓਂਕਾਰ ਸਿੰਘ (31) ਸ਼ਾਮਲ ਹਨ।
ਖਾਣ ਨੂੰ ਪੈਸਾ ਨਹੀਂ 'ਤੇ ਫੌਜ 'ਤੇ ਇੰਨਾ ਖਰਚ ਕਰੇਗਾ ਪਾਕਿਸਤਾਨ, ਬਜਟ 'ਚ ਹੋਇਆ ਵੱਡਾ ਐਲਾਨ
NEXT STORY