ਦੁਬਈ— ਦੁਬਈ ਵਿਚ ਇਕ ਹੋਰ ਭਾਰਤੀ ਦੀ ਲਾਟਰੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਇਕ ਬਿਜਨੈੱਸਮੈਨ ਪ੍ਰਬੀਨ ਥਾਮਸ ਨੇ ਦੁਬਈ ਇੰਨਰਨੈਸ਼ਨਲ ਏਅਰਪੋਰਟ 'ਤੇ ਡਿਊਟੀ ਫ੍ਰੀ ਡਰਾਅ ਜ਼ਰੀਏ 1 ਮਿਲੀਅਨ ਡਾਲਰ ਭਾਵ ਕਰੀਬ 6,64,20,000 ਰੁਪਏ ਜਿੱਤੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਕੇਰਲ ਦੇ ਰਹਿਣ ਵਾਲੇ ਪ੍ਰਬੀਨ ਥਾਮਸ ਦਾ ਨੈਟਵਰਕਿੰਗ ਦਾ ਬਿਜਨੈੱਸ ਹੈ। ਦੁਬਈ ਵਿਚ ਉਨ੍ਹਾਂ ਨੇ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਇਹ ਟਿਕਟ ਉਨ੍ਹਾਂ ਲਈ ਲਕੀ ਸਾਬਤ ਹੋਈ। ਉਨ੍ਹਾਂ ਨੇ 1 ਮਿਲੀਅਨ ਡਾਲਰ ਜਿੱਤ ਲਏ ਹਨ। ਪ੍ਰਬੀਨ ਥਾਮਸ ਨੇ ਕਿਹਾ ਕਿ ਭਾਰਤ ਵਿਚ ਮੈਂ ਕਈ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ ਪਰ ਇਸ ਤੋਂ ਪਹਿਲਾਂ ਕਦੇ ਸਫਲਤਾ ਨਹੀਂ ਮਿਲੀ ਸੀ। ਲਾਟਰੀ ਵਿਚ ਮੇਰੀ ਇਹ ਪਹਿਲੀ ਜਿੱਤ ਹੈ। ਦੁਬਈ ਵਿਚ ਮੈਂ ਆਪਣੀ ਕਿਸਮਤ ਨੂੰ ਅਜ਼ਮਾਉਣ ਦਾ ਫੈਸਲਾ ਲਿਆ ਸੀ ਅਤੇ ਆਨਲਾਈਨ ਲਾਟਰੀ ਦੀ ਟਿਕਟ ਖਰੀਦੀ ਸੀ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਹੈ ਕਿ ਮੇਰੀ ਲਾਟਰੀ ਲੱਗ ਗਈ ਅਤੇ ਮੈਂ ਜਿੱਤ ਗਿਆ ਹਾਂ।
ਪ੍ਰਬੀਨ ਥਾਮਸ ਨੇ ਕਿਹਾ ਕਿ ਲਾਟਰੀ ਦੇ ਪੈਸਿਆਂ ਨਾਲ ਉਹ ਆਪਣੇ ਨੈਟਵਰਕਿੰਗ ਬਿਜਨੈੱਸ ਨੂੰ ਵਧਾਉਣਗੇ ਅਤੇ ਇਕ ਛੋਟੀ ਸਾਫਟਵੇਅਰ ਕੰਪਨੀ ਵੀ ਖੋਲ੍ਹਣ ਬਾਰੇ ਸੋਚ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਲਾਟਰੀ ਵਿਚ ਪ੍ਰਬੀਨ ਥਾਮਸ ਤੋਂ ਇਲਾਵਾ ਇਕ ਹੋਰ ਭਾਰਤੀ ਨੇ ਜਿੱਤ ਹਾਸਲ ਕੀਤੀ ਹੈ ਅਤੇ ਬਾਈਕ ਆਪਣੇ ਨਾਂ ਕੀਤੀ ਹੈ।
ਮਿਸਰ 'ਚ ਸੜਕ ਹਾਦਸੇ ਦੌਰਾਨ 3 ਚੀਨੀ ਸੈਲਾਨੀਆਂ ਦੀ ਮੌਤ
NEXT STORY