ਦੁਬਈ(ਆਈ.ਏ.ਐਨ.ਐਸ.)- ਦੁਬਈ ਦੇ ਇਕ ਭਾਰਤੀ ਸੇਲਜ਼ਮੈਨ 'ਤੇ ਇਕ ਨਾਬਾਲਿਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਲੜਕੀ ਦੀ ਮਾਂ ਨੇ ਉਸ ਨੂੰ ਬ੍ਰੈਡ ਖਰੀਦਣ ਲਈ ਨੇੜੇ ਦੀ ਸੁਪਰ ਮਾਰਕੀਟ ਭੇਜਿਆ ਸੀ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਦੁਬਈ ਕੋਰਟ ਆਫ਼ ਫਸਟ ਵਿਚ ਸੋਮਵਾਰ ਨੂੰ ਦੱਸਿਆ ਗਿਆ ਕਿ ਕੀਨੀਆ ਦੀ ਔਰਤ ਨੇ ਆਪਣੀ ਲੜਕੀ ਨੂੰ ਪਿਛਲੇ ਮਹੀਨੇ ਬ੍ਰੈਡ ਖਰੀਦਣ ਲਈ ਨੇੜੇ ਦੀ ਇਕ ਮਾਰਕੀਟ ਵਿਚ ਭੇਜਿਆ ਸੀ, ਇਸ ਦੌਰਾਨ 23 ਸਾਲਾ ਭਾਰਤੀ ਸੇਲਜ਼ਮੈਨ ਨੇ 10 ਸਾਲਾ ਨਾਬਾਲਗ ਕੁੜੀ ਦਾ ਪਿੱਛਾ ਕੀਤਾ ਤੇ ਇਕ ਲਿਫਟ ਵਿਚ ਉਸਨੇ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ।
ਪੀੜਤ ਲੜਕੀ ਦੀ ਮਾਂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਮੇਰੀ ਧੀ ਬ੍ਰੈਡ ਲੈ ਕੇ ਪੰਜ ਮਿੰਟਾਂ ਬਾਅਦ ਵਾਪਸ ਆ ਗਈ ਤੇ ਉਸ ਨੇ ਮੈਨੂੰ ਪੁਲਸ ਬੁਲਾਉਣ ਲਈ ਕਿਹਾ। ਉਸ ਨੇ ਮੈਨੂੰ ਦੱਸਿਆ ਕਿ ਇਕ ਕਰਮਚਾਰੀ ਨੇ ਉਸ ਨੂੰ ਲਿਫਟ ਅੰਦਰ ਗਲਤ ਤਰੀਕੇ ਨਾਲ ਛੋਹਿਆ ਹੈ। ਘਟਨਾ ਤੋਂ ਬਾਅਦ ਲੜਕੀ ਦਾ ਪਿਤਾ ਮਾਰਕੀਟ ਗਿਆ ਤੇ ਦੁਬਈ ਪੁਲਸ ਨੂੰ ਉਥੇ ਬੁਲਾਇਆ ਤੇ ਪੁਲਸ ਨੇ ਲੜਕੇ ਨੂੰ ਗ੍ਰਿਫਤਾਰ ਕੀਤਾ ਕਰ ਲਿਆ। ਸੁਰੱਖਿਆ ਕੈਮਰਿਆਂ ਦੀ ਫੁਟੇਜ ਵਿਚ ਦਿਖਾਈ ਦਿੱਤਾ ਕਿ ਭਾਰਤੀ ਵਿਅਕਤੀ ਨੇ ਲਿਫਟ ਤੱਕ ਨਾਬਾਲਗ ਲੜਕੀ ਦਾ ਪਿੱਛਾ ਕੀਤਾ ਸੀ। ਭਾਰਤੀ ਵਿਅਕਤੀ ਨੇ ਲੜਕੀ ਨੂੰ ਗਲਤ ਤਰੀਕੇ ਨਾਲ ਛੋਹਣ ਦੀ ਗੱਲ ਕਬੂਲ ਕਰ ਲਈ ਹੈ।
ਬ੍ਰਿਟਿਸ਼ ਏਅਰਵੇਜ਼ ਨੇ ਬਣਾਇਆ ਇਹ ਰਿਕਾਰਡ, ਤੂਫਾਨ ਰਿਹਾ ਮਦਦਗਾਰ
NEXT STORY