ਦੁਬਈ (ਏਜੰਸੀ)— ਦੁਬਈ ਵਿਚ ਰਹਿਣ ਵਾਲੀ 12 ਸਾਲਾ ਪ੍ਰਣਤੀ ਵਿਵੇਕ ਨਾਂ ਦੀ ਲੜਕੀ ਨੇ ਛੋਟੀ ਉਮਰ 'ਚ ਹੀ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਉਸ ਨੇ ਜਨਮ ਦਿਨ 'ਤੇ ਬਤੌਰ ਤੋਹਫੇ ਵਿਚ ਮਿਲੇ 500 ਗ੍ਰਾਮ ਸੋਨੇ ਦੇ ਕੇਕ ਨੂੰ ਕੇਰਲ ਹੜ੍ਹ ਪੀੜਤਾਂ ਲਈ ਦਾਨ ਕਰ ਦਿੱਤਾ। ਪ੍ਰਣਤੀ ਨੇ ਇਹ ਕੇਕ ਬੀਤੇ ਸੋਮਵਾਰ ਨੂੰ ਦੁਬਈ ਵਿਚ ਮਾਂ ਭੂਮੀ ਨੂੰ ਸੌਂਪਿਆ ਤਾਂ ਕਿ ਉਹ ਇਸ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਜਮ੍ਹਾ ਕਰਵਾ ਸਕੇ।
ਕੇਕ ਦੀ ਕੀਮਤ 19 ਲੱਖ ਰੁਪਏ ਹੈ। ਪ੍ਰਣਤੀ ਦੇ ਪਿਤਾ ਵਿਵੇਕ ਕੰਨੂਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਪ੍ਰਣਤੀ ਨੇ ਕੇਰਲ ਵਿਚ ਆਏ ਹੜ੍ਹ ਦੀ ਖਬਰ ਦੇਖਣ ਤੋਂ ਬਾਅਦ ਕੱਪੜੇ ਅਤੇ ਹੋਰ ਵਸਤੂਆਂ ਦਾਨ ਕਰਨ ਦੀ ਇੱਛਾ ਪ੍ਰਗਟਾਈ। ਇਸ ਤੋਂ ਮਗਰੋਂ ਉਹ ਆਪਣੇ ਕਮਰੇ ਵਿਚ ਗਈ ਅਤੇ ਸੋਨੇ ਦਾ ਕੇਕ ਲੈ ਕੇ ਆਈ, ਉਸ ਨੂੰ ਦਾਨ ਕਰਨ ਦੀ ਗੱਲ ਆਖੀ। ਉਦਯੋਗਪਤੀ ਵਿਵੇਕ ਨੇ ਕਿਹਾ ਕਿ ਉਹ ਡੀ. ਪੀ. ਐੱਸ. ਦੁਬਈ ਵਿਚ 8ਵੀਂ ਜਮਾਤ ਵਿਚ ਪੜ੍ਹ ਰਹੀ ਆਪਣੀ ਧੀ ਪ੍ਰਣਤੀ ਦੇ ਇਸ ਕਦਮ ਤੋਂ ਖੁਸ਼ ਹਨ। ਪਿਤਾ ਨੇ ਦੱਸਿਆ ਕਿ ਪ੍ਰਣਤੀ ਦਾ 12ਵਾਂ ਜਨਮ ਦਿਨ 5 ਮਈ ਨੂੰ ਸੀ, ਉਸ ਮੌਕੇ ਮੈਂ ਸੋਨੇ ਦਾ ਕੇਕ ਆਪਣੀ ਧੀ ਨੂੰ ਤੋਹਫੇ ਵਿਚ ਦਿੱਤਾ ਸੀ।
ਪੈਰਿਸ : ਸ਼ਖਸ ਨੇ ਚਾਕੂ ਨਾਲ ਕੀਤਾ ਹਮਲਾ, 1 ਦੀ ਮੌਤ ਤੇ 2 ਜ਼ਖਮੀ
NEXT STORY