ਦੁਬਈ (ਏਜੰਸੀ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਸਥਿਤ ਭਾਰਤੀ ਸਫਾਰਤਖਾਨੇ ਨੇ ਦੇਸ਼ ਵਿਚ ਕੰਮ ਕਰਨ ਵਾਲੀ ਪ੍ਰਵਾਸੀ ਭਾਰਤੀਆਂ ਤੋਂ ਉਨ੍ਹਾਂ ਦੀਆਂ ਸੁੱਖ-ਸਹੂਲਤਾਂ ਬਾਰੇ ਪੁੱਛਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਸੇਵਾ ਪ੍ਰਦਾਤਾ ਸਮੇਂ 'ਤੇ ਪੂਰੀ ਤਨਖਾਹ ਦਾ ਭੁਗਤਾਨ ਕਰਦੇ ਹਨ ਜਾਂ ਨਹੀਂ। ਜ਼ਿਕਰਯੋਗ ਹੈ ਕਿ ਯੂ.ਏ.ਈ. ਵਿਚ ਭਾਰਤੀ ਕਾਮਿਆਂ ਦੀ ਵੱਡੀ ਗਿਣਤੀ ਹੈ। ਭਾਰਤੀ ਸਫਾਰਤਖਾਨੇ ਵਲੋਂ ਜਾਰੀ ਸੂਚਨਾ ਟਵਿੱਟਰ ਅਤੇ ਹੋਰ ਤਰੀਕਿਆਂ ਰਾਹੀਂ ਜਨਤਕ ਕੀਤੀ ਗਈ ਹੈ। ਸੂਚਨਾ ਵਿਚ ਭਾਰਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਨੌਕਰੀ ਵਿਚ ਆਉਣ ਵਾਲੀ ਕਿਸੇ ਵੀ ਦਿੱਕਤ ਲਈ ਉਹ ਆਬੂਧਾਬੀ ਸਥਿਤ ਭਾਰਤੀ ਸਫਾਰਤਖਾਨੇ ਜਾਂ ਦੁਬਈ ਸਥਿਤ ਵਣਜ ਸਫਾਰਤਖਾਨੇ ਵਿਚ ਸੰਪਰਕ ਕਰ ਸਕਦੇ ਹਨ।
ਭਾਰਤੀ ਸਫਾਰਤਖਾਨੇ ਨੇ ਇਹ ਸੂਚਨਾ ਵੀਜ਼ਾ ਵਿਚ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਾਰੀ ਕੀਤੀ ਹੈ। ਸਫਾਰਤਖਾਨੇ ਨੇ ਚਿਤਾਵਨੀ ਦਿੱਤੀ ਹੈ ਕਿ ਨੌਕਰੀ ਦੇ ਇੱਛੁਕ ਲੋਕ ਸੈਲਾਨੀ ਵੀਜ਼ਾ 'ਤੇ ਆ ਕੇ ਯੂ.ਏ.ਈ. ਵਿਚ ਰੁਕਣ ਦੀ ਕੋਸ਼ਿਸ਼ ਬਿਲਕੁਲ ਨਾ ਕਰਨ। ਸੈਲਾਨੀ ਵੀਜ਼ਾ 'ਤੇ ਆ ਕੇ ਨੌਕਰੀ ਕਰਨ ਨਾਲ ਯੂ.ਏ.ਈ. ਦੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਅਤੇ ਵਿਜ਼ਟਰ ਮੁਸ਼ਕਲ ਵਿਚ ਪੈ ਸਕਦੇ ਹਨ। ਭਾਰਤ ਤੋਂ ਆਉਣ ਵਾਲੇ ਕਾਮੇ ਪਹਿਲਾਂ ਨੌਕਰੀ ਦਾ ਸੱਦਾ ਦੇਖਣ, ਇਸ ਤੋਂ ਬਾਅਦ ਵਰਕ ਪਰਮਿਟ (ਵੀਜ਼ਾ) ਪ੍ਰਾਪਤ ਕਰਨ ਅਤੇ ਉਸ ਤੋਂ ਬਾਅਦ ਹੀ ਯੂ.ਏ.ਈ. ਆਉਣ।
ਸਫਾਰਤਖਾਨੇ ਨੇ ਉਹ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿਚ ਲੋਕਾਂ ਦੇ ਨਾਲ ਧੋਖਾਧੜੀ ਕਰਨ ਵਾਲੇ ਏਜੰਟਾਂ ਨੂੰ ਫੜਿਆ ਹੈ ਅਤੇ ਯੂ.ਏ.ਈ ਦੀਆਂ ਏਜੰਸੀਆਂ ਖਿਲਾਫ ਕਾਰਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਯੂ.ਏ.ਈ ਅਤੇ ਖਾੜੀ ਦੇ ਹੋਰ ਦੋਸ਼ਾਂ ਵਿਚ ਨੌਕਰੀ ਪਾਉਣ ਲਈ ਘੱਟ ਪੜ੍ਹੇ-ਲਿਖੇ ਭਾਰਤੀ ਏਜੰਟਾਂ ਦੇ ਝਾਂਸੇ ਵਿਚ ਫੱਸ ਜਾਂਦੇ ਹਨ ਅਤੇ ਟੂਰਿਸਟ ਵੀਜ਼ਾ 'ਤੇ ਵਿਦੇਸ਼ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ ਉਥੇ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ।
ਟਰੰਪ ਦੀ ਧਮਕੀ ਤੋਂ ਬਾਅਦ ਚੀਨ ਨੇ ਦਿਖਾਈਆਂ ਅਮਰੀਕਾ ਨੂੰ 'ਅੱਖਾਂ'
NEXT STORY