ਦੁਬਈ— ਦੁਬਈ ਦੇ ਇਕ ਹਸਪਤਾਲ ਨੇ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕੀਤਾ ਹੈ। ਹਸਪਤਾਲ ਦੇ ਡਾਕਟਰਾਂ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਖਸ ਦੀ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਨੂੰ ਕੱਢਣ ਦੀ ਸਫਲ ਆਪਰੇਸ਼ਨ ਕੀਤਾ ਹੈ। 56 ਸਾਲਾ ਇਸ ਸ਼ਖਸ ਦਾ ਨਾਂ ਅਹਿਮਦ ਸਈਅਦ ਹੈ, ਜੋ ਕਿ ਪੌਲੀਸੀਸਟਿਕ ਕਿਡਨੀ ਰੋਗ ਤੋਂ ਪੀੜਤ ਸੀ, ਜਿਸ ਕਾਰਨ ਉਸ ਦੀ ਕਿਡਨੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਡਾਕਟਰਾਂ ਨੇ ਤਕਰੀਬਨ 5 ਘੰਟੇ ਦੀ ਸਫਲ ਆਪਰੇਸ਼ਨ ਕੀਤਾ ਅਤੇ ਅਹਿਮਦ ਹੁਣ ਬਿਲਕੁੱਲ ਠੀਕ ਹਨ। ਡਾਕਟਰ ਨੇ ਦੱਸਿਆ ਕਿ ਪੀੜਤ ਸ਼ਖਸ ਦੀ ਜਿਸ ਖਰਾਬ ਕਿਡਨੀ ਨੂੰ ਕੱਢਿਆ ਗਿਆ, ਉਸ ਦਾ ਭਾਰ 4.25 ਕਿਲੋਗ੍ਰਾਮ ਹੈ।
ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਨੂੰ ਕੱਢਣ ਵਿਚ ਉਨ੍ਹਾਂ ਦੀ ਉਪਲੱਬਧੀ ਨੂੰ ਗਿਨੀਜ਼ ਵਰਲਡ ਰਿਕਾਰਡ ਨੇ ਦੁਬਈ ਸਰਜਨ ਨੂੰ ਇਕ ਸਰਟੀਫਿਕੇਟ ਦਿੱਤਾ ਹੈ। ਡਾ. ਫੇਰਬੋਰੋਜ਼ ਬਾਗਹਰੀ ਜੋ ਕਿ ਹਸਪਤਾਲ ਦੇ ਯੂਰੋਲੋਜੀ ਵਿਭਾਗ ਦੇ ਮੁਖੀ ਹਨ, ਜਿਨ੍ਹਾਂ ਨੂੰ ਬੀਤੇ ਵੀਰਵਾਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਬੋਰਡ ਦੇ ਪ੍ਰਧਾਨ ਅਤੇ ਦੁਬਈ ਸਿਹਤ ਅਥਾਰਿਟੀ ਦੇ ਜਨਰਲ ਡਾਇਰੈਕਟਰ ਹੁਮੈਦ ਅਲ ਕੁਤਾਮੀ ਨੇ ਕਿਹਾ ਕਿ ਇਸ ਰਿਕਾਰਡ ਨੂੰ ਹਾਸਲ ਕਰਨ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਹਸਪਤਾਲ ਮੁਸ਼ਕਲ ਆਪਰੇਸ਼ਨ ਕਰਨ ਦੀ ਸਮਰੱਥਾ ਰੱਖਦਾ ਹੈ।
ਦੁਬਈ: ਖੁਸ਼ਨੁਮਾ ਮਾਹੌਲ ਬਣਾਉਣ ਲਈ ਪੁਲਸ ਸਟੇਸ਼ਨ ਦੀ ਛੱਤ 'ਤੇ ਲਗਾਇਆ ਗਿਆ ਸਮਾਇਲੀ ਫੇਸ
NEXT STORY