ਦੁਬਈ : ਦੁਬਈ ਵਿਚ ਭਾਰਤੀ ਨੌਜਵਾਨ ਸੋਹਮ ਮੁਖਰਜੀ ਨੇ ਇਕ ਪੈਰ ਨਾਲ 101 ਵਾਰ ਜੰਪ (ਛਾਲ ਮਾਰ ਕੇ) ਕਰਕੇ ਆਪਣਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕਰਾ ਲਿਆ ਹੈ। ਦਿੱਲੀ ਨਾਲ ਤਾਲੁੱਕ ਰੱਖਣ ਵਾਲੇ ਮੁਖਰਜੀ ਨੇ 30 ਸਕਿੰਟਾਂ ਵਿਚ 96 ਵਾਰ ਜੰਪ ਕਰਨ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਰਿਕਾਰਡ ਤੋੜਨ 'ਤੇ ਗਲੋਬਲ ਸੰਸਥਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ, 'ਵੀਡੀਓ ਵਿਚ ਮੁਖਰਜੀ ਨੇ ਕੁੱਲ 110 ਵਾਰ ਜੰਪ ਕੀਤਾ ਪਰ ਇਨ੍ਹਾਂ ਵਿਚੋਂ 9 ਨੂੰ ਅਯੋਗ ਕਰਾਰ ਦਿੱਤਾ ਗਿਆ। ਮੁਖਰਜੀ ਨੇ ਕਿਹਾ ਕਿ ਇਸ ਨੂੰ 2 ਕੈਮਰਿਆਂ ਨਾਲ ਰਿਕਾਰਡ ਕੀਤਾ ਗਿਆ ਅਤੇ ਨੇੜਿਓਂ 'ਸਲੋਅ ਮੋਸ਼ਨ' ਨਾਲ ਇਸ ਨੂੰ ਮਾਪਿਆ ਗਿਆ।
ਮੁਖਰਜੀ ਨੇ ਇਕ ਬਿਆਨ ਵਿਚ ਕਿਹਾ, 'ਰਿਕਾਰਡ ਨੂੰ ਨੇਡਿਓਂ ਸਲੋਅ-ਮੋਸ਼ਨ ਵੀਡੀਓ ਨਾਲ ਮਾਪਿਆ ਗਿਆ ਸੀ ਤਾਂ ਕਿ ਲਕੀਰ ਆਬਜੈਕਟ ਅਤੇ ਮੇਰੇ ਪੈਰ ਸਪੱਸ਼ਟ ਰੂਪ ਨਾਲ ਵਿਖਾਈ ਦੇਣ। ਮੁਖਰਜੀ ਨੇ ਇਸ ਦਾ ਸਿਹਰਾ ਆਪਣੇ ਸਰਗਰਮ ਖੇਡ ਜੀਵਨ ਨੂੰ ਦਿੰਦੇ ਹੋਏ ਕਿਹਾ ਕਿ ਇਸ ਵਿਸ਼ੇਸ਼ ਰਿਕਾਰਡ ਨੂੰ ਤੋੜਨ ਵਿਚ ਉਨ੍ਹਾਂ ਦੀ ਮਦਦ ਤਾਈਕਵਾਂਡੋ ਵਿਚ 13 ਸਾਲਾਂ ਦੀ ਉਨ੍ਹਾਂ ਦੀ ਮਿਹਨਤ ਨੇ ਕੀਤੀ।
ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦੇ 17 ਲੱਖ ਤੋਂ ਪਾਰ ਹੋਏ ਮਾਮਲੇ
NEXT STORY