ਓਨਟਾਰੀਓ - ਕੈਨੇਡਾ 'ਚ ਹੋਣ ਵਾਲੀ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਅਤੇ ਉਦਾ ਹੀ ਲੀਡਰਸ਼ਿਪ ਦੀ ਦੌੜ 'ਚ ਸ਼ਾਮਲ ਹੋਣ ਲਈ ਉਮੀਦਵਾਰ ਮੈਦਾਨ 'ਚ ਉਤਰਨ ਲੱਗ ਪਏ ਹਨ। ਓਨਟਾਰੀਓ ਦੇ ਸਾਬਕਾ ਲਿਬਰਲ ਕੈਬਨਿਟ ਮੰਤਰੀ ਸਟੀਵਨ ਡੈੱਲ ਡੂਕਾ ਪਾਰਟੀ ਦੀ ਲੀਡਰਸ਼ਿਪ ਦੌੜ 'ਚ ਸ਼ਾਮਲ ਹੋਣ ਵਾਲੇ ਪਹਿਲੇ ਉਮੀਦਵਾਰ ਬਣ ਗਏ ਹਨ। ਓਨਟਾਰੀਓ ਦੀ ਲਿਬਰਲ ਪਾਰਟੀ ਦੀ ਅਗਵਾਈ ਕਰਨ ਦਾ ਇਰਾਦਾ ਡੈੱਲ ਡੂਕਾ ਨੇ ਅਪ੍ਰੈਲ 'ਚ ਹੀ ਇੱਛਾ ਜ਼ਾਹਿਰ ਕੀਤੀ ਸੀ।
ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਸੀ ਕਿ ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ 'ਚ ਪਾਰਟੀ ਦੀਆਂ ਜ਼ਿਆਦਾ ਉਮੀਦਵਾਰ ਮਹਿਲਾਵਾਂ ਹੀ ਹੋਣਗੀਆਂ। 19 ਜੁਲਾਈ ਨੂੰ ਡੈੱਲ ਡੂਕਾ ਨੇ ਲੀਡਰਸ਼ਿਪ ਦੌੜ ਲਈ ਆਪਣਾ ਨਾਂ ਇਲੈਕਸ਼ਨਜ਼ ਓਨਟਾਰੀਓ ਕੋਲ ਰਜਿਸਟਰ ਕਰਵਾਇਆ ਸੀ। ਅਜਿਹਾ ਕਰਨ ਵਾਲੇ ਉਹ ਪਹਿਲੇ ਉਮੀਦਵਾਰ ਬਣ ਗਏ ਹਨ। ਸੋਮਵਾਰ ਨੂੰ ਡੈੱਲ ਡੂਕਾ ਨੇ ਆਖਿਆ ਕਿ ਜਿਸ ਤਰ੍ਹਾਂ ਦਾ ਸਮਰਥਨ ਉਨ੍ਹਾਂ ਨੂੰ ਮਿਲ ਰਿਹਾ ਹੈ ਉਹ ਉਸ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਆਖਿਆ ਕਿ ਸਾਡਾ ਸਾਂਝਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਡੱਗ ਫੋਰਡ ਦਾ ਓਨਟਾਰੀਓ 'ਚ ਆਖਰੀ ਕਾਰਜਕਾਲ ਹੋਵੇ। 2018 ਦੀਆਂ ਚੋਣਾਂ 'ਚ ਪ੍ਰੀਮੀਅਰ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਵੋਟਰਾਂ ਵੱਲੋਂ ਚੁਣੇ ਜਾਣ ਤੋਂ ਬਾਅਦ ਲਿਬਰਲਾਂ ਦਾ ਰਾਜ ਓਨਟਾਰੀਓ 'ਚ ਖ਼ਤਮ ਹੋ ਗਿਆ ਸੀ।
ਉਸ ਸਮੇਂ ਕੈਥਲੀਨ ਵੱਲੋਂ ਲਿਬਰਲ ਪਾਰਟੀ ਦੀ ਆਗੂ ਵਜੋਂ ਅਸਤੀਫਾ ਦੇ ਦਿੱਤਾ ਗਿਆ ਸੀ। ਲਿਬਰਲ ਐੱਮ. ਪੀ. ਪੀ. ਮਾਈਕਲ ਕੋਟੀਊ ਅਤੇ ਸਾਬਕਾ ਉਮੀਦਵਾਰ ਐਲਵਿਨ ਟੈਡਜੋ਼ ਨੇ ਵੀ ਓਨਟਾਰੀਓ ਦੀ ਲਿਬਰਲ ਪਾਰਟੀ ਦੀ ਅਗਵਾਈ ਕਰਨ ਲਈ ਲੀਡਰਸ਼ਿਪ ਦੌੜ 'ਚ ਹਿੱਸਾ ਲੈਣ ਦਾ ਸੰਕੇਤ ਦਿੱਤਾ ਹੈ। ਪਰ ਸੋਮਵਾਰ ਦੁਪਹਿਰ ਤੱਕ ਹੋਰ ਕਿਸੇ ਨੇ ਰਸਮੀ ਤੌਰ 'ਤੇ ਆਪਣਾ ਨਾਂ ਇਸ ਮਕਸਦ ਲਈ ਰਜਿਸਟਰ ਨਹੀਂ ਕਰਵਾਇਆ। ਲੀਡਰਸ਼ਿਪ ਦੌੜ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਕੋਲ 25 ਨਵੰਬਰ ਤੱਕ ਦਾ ਸਮਾਂ ਹੈ। ਇਸ ਦੌੜ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਨੂੰ 1,00,000 ਡਾਲਰ ਤੱਕ ਜੁਟਾਉਣੇ ਹੋਣਗੇ। ਪਾਰਟੀ 7 ਮਾਰਚ, 2020 ਨੂੰ ਆਪਣਾ ਨਵਾਂ ਆਗੂ ਚੁਣੇਗੀ।
ਦੁਬਈ ਜਾਣ ਤੋਂ ਪਹਿਲਾਂ ਜਾਂਚ ਲਵੋ ਆਪਣਾ ਪਾਸਪੋਰਟ ਨਹੀਂ ਤਾਂ ਹੋ ਸਕਦੀ ਪਰੇਸ਼ਾਨੀ
NEXT STORY