ਦੁਬਈ - ਸੰਯੁਕਤ ਅਰਬ ਅਮੀਰਾਤ 'ਚ ਭਾਰਤੀ ਦੂਤਘਰ ਨੇ ਇਥੇ ਆਉਣ ਵਾਲੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਾਸਪੋਰਟ ਦਾ ਨਵੀਨੀਕਰਨ (ਪਾਸਪੋਰਟ ਰੀਨਿਊ ਕਰਾਉਣਾ) ਯਾਤਰਾ ਕਰਨ ਤੋਂ ਘਟੋਂ-ਘੱਟ 6 ਮਹੀਨੇ ਪਹਿਲਾਂ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੂਤਘਰ ਨੇ ਇਕ ਮੀਡੀਆ ਰਿਪੋਰਟ 'ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਗਲਫ ਨਿਊਜ਼ ਮੁਤਾਬਕ, ਭਾਰਤੀ ਦੂਤਘਰ ਨੇ ਪਾਸਪੋਰਟ ਦੇ ਨਵੀਨੀਕਰਨ ਨੂੰ ਲੈ ਕੇ ਇਹ ਸਲਾਹ ਇਸ ਲਈ ਜਾਰੀ ਕੀਤੀ ਹੈ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ 'ਚ ਇਥੇ ਘੁੰਮਣ ਆਉਣ ਵਾਲੇ ਲੋਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅਬੂ ਧਾਬੀ 'ਚ ਭਾਰਤੀ ਦੂਤਘਰ ਦੇ ਕਾਊਂਸਲਰ ਐੱਮ. ਰਾਜਾਮੁਰੂਗਨ ਨੇ ਆਖਿਆ ਕਿ ਆਉਣ ਤੋਂ ਪਹਿਲਾਂ ਪਾਸਪੋਰਟ ਦੀ ਮਿਆਦ ਦੀ ਜਾਂਚ ਕਰੋ, ਯਾਤਰਾ ਦਸਤਾਵੇਜ਼ ਦੀ ਜਾਂਚ ਕਰੋ ਅਤੇ ਇਹ ਯਾਦ ਰੱਖੋਂ ਕਿ ਦੁਬਈ 'ਚ ਰਹਿਣ ਦੀ ਤੁਹਾਡੀ ਆਖਰੀ ਤਰੀਕ ਕੀ ਹੈ। ਰਾਜਾਮੁਰੂਗਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਦੀ ਤਿਆਰੀ ਘਟੋਂ-ਘੱਟ 6 ਮਹੀਨੇ ਪਹਿਲਾਂ ਕਰਨ।
ਆਸਟ੍ਰੇਲੀਆ 'ਚ ਲੋਕਾਂ ਨੇ ਅਸਮਾਨ 'ਚ ਦੇਖੀ ਚਮਕੀਲੀ ਰੌਸ਼ਨੀ, ਮਾਹਿਰਾਂ ਕਿਹਾ ਹੋ ਸਕਦੈ ਚੰਦਰਯਾਨ-2
NEXT STORY