ਟੈਕਸਾਸ— ਹੈਲਮਟ ਪਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਉਦੋਂ ਜਦੋਂ ਅਸੀਂ ਬਾਈਕ ਜਾਂ ਸਕੂਟਰ 'ਤੇ ਕਿਤੇ ਜਾ ਰਹੇ ਹੋਈਏ । ਸਾਡੇ ਦੇਸ਼ ਵਿਚ ਤਾਂ ਅਕਸਰ ਲੋਕ ਬਾਹਰ ਵੀ ਬਿਨ੍ਹਾਂ ਹੈਲਮਟ ਦੇ ਹੀ ਨਿਕਲ ਪੈਂਦੇ ਹਨ, ਚਾਹੇ ਹੀ ਉਹ ਚਲਾਨ ਦੇ ਰੂਪ ਵਿਚ ਅੱਗੇ ਟਰੈਫਿਕ ਪੁਲਸ ਨੂੰ ਕੁਝ ਪੈਸੇ ਹੀ ਕਿਉਂ ਨਾ ਦੇ ਦੇਣ। ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਆਪਣੇ ਘਰ ਵਿਚ ਵੀ ਹੈਲਮਟ ਪਾ ਕੇ ਰੱਖਣਾ ਪਸੰਦ ਕਰਦੇ ਹਨ । ਤੁਹਾਨੂੰ ਸੁਣਨ ਵਿਚ ਇਹ ਥੋੜ੍ਹਾ ਅਜੀਬ ਜਰੂਰ ਲੱਗੇਗਾ ਪਰ ਇਹ ਪਰਿਵਾਰ ਪਿਛਲੇ ਇਕ ਮਹੀਨੇ ਤੋਂ ਆਪਣੇ ਘਰ ਵਿਚ ਹੈਲਮਟ ਪਾ ਕੇ ਰਹਿ ਰਿਹਾ ਹੈ । ਇੰਨਾ ਹੀ ਨਹੀਂ ਉਹ ਆਉਣ ਵਾਲੇ ਸਮੇਂ ਵਿਚ ਵੀ ਇੰਝ ਹੀ ਰਹੇਗਾ।
ਦਰਅਸਲ ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਇਕ ਮਕਸਦ ਹੈ । ਟੈਕਸਾਸ ਦੇ ਸੈਨ ਅੰਟੋਨੀਓ ਵਿਚ ਰਹਿਣ ਵਾਲੇ ਇਸ ਪਰਿਵਾਰ ਦਾ ਹਰ ਮੈਂਬਰ ਹੈਲਮਟ ਪਾ ਕੇ ਰੱਖਦਾ ਹੈ । ਗੈਰੀ ਗੁਟੀਰੇਜ਼ ਨਾਮਕ ਸ਼ਖਸ ਦੇ ਘਰ 4 ਮਹੀਨੇ ਦਾ ਬੱਚਾ ਜਿਸ ਦਾ ਨਾਂ ਜੋਂਸ ਹੈ। ਉਸ ਦਾ Plagiocephaly ਨਾਮਕ ਬੀਮਾਰੀ ਦਾ ਇਲਾਜ ਚੱਲ ਰਿਹਾ ਹੈ । ਇਸ ਰੋਗ ਕਾਰਨ ਉਸ ਦਾ ਸਿਰ ਔਸਤ ਆਕਾਰ ਤੋਂ ਕੁਝ ਵੱਡਾ ਹੋ ਗਿਆ ਹੈ । ਡਾਕਟਰ ਨੇ ਕਿਹਾ ਕਿ ਜੇਕਰ ਅਜਿਹੇ ਵਿਚ ਉਸ ਨੂੰ ਹੈਲਮਟ ਪਹਿਣਾ ਕੇ ਰੱਖਿਆ ਜਾਵੇ ਤਾਂ ਉਸ ਦੀ ਹਾਲਤ ਵਿਚ ਸੁਧਾਰ ਹੋ ਸਕਦਾ ਹੈ । ਬੱਚੇ ਨੂੰ ਇਹ ਹੈਲਮਟ ਕਰੀਬ 3 ਤੋਂ 6 ਮਹੀਨੇ ਤੱਕ ਪਾ ਕੇ ਰੱਖਣਾ ਪਏਗਾ । ਪਹਿਲਾਂ ਘਰ ਵਿਚ ਸਿਰਫ ਜੋਂਸ ਹੀ ਹੈਲਮਟ ਪਾ ਕੇ ਰੱਖਦਾ ਸੀ ਪਰ ਇਕ ਦਿਨ ਉਸ ਦੀ 3 ਸਾਲ ਦੀ ਭੈਣ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਉਹ ਵੀ ਹਰ ਕੰਮ ਹੈਲਮਟ ਪਾ ਕੇ ਹੀ ਕਰਨ ਲੱਗੀ । ਜਦੋਂ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਇਹ ਛੋਟੀ ਜਿਹੀ ਬੱਚੀ ਆਪਣੇ ਭਰਾ ਲਈ ਇੰਨਾਂ ਸੋਚ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ । ਬਸ ਫਿਰ ਕੀ ਸੀ ਉਸ ਦਿਨ ਤੋਂ ਬਾਅਦ ਹੀ ਪੂਰੇ ਪਰਿਵਾਰ ਨੇ ਹੈਲਮਟ ਪਾਉਣਾ ਸ਼ੁਰੂ ਕਰ ਦਿੱਤਾ ।
ਉੱਤਰੀ ਕੋਰੀਆ ਨੇ ਅਮਰੀਕੀ ਖੇਤਰ ਗੁਆਮ ਨੇੜੇ ਮਿਜ਼ਾਈਲ ਹਮਲਾ ਕਰਨ ਦੀ ਦਿੱਤੀ ਧਮਕੀ
NEXT STORY