ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਦੇ ਦੇਸ਼ਾਂ 'ਚ ਭੂਚਾਲ ਕਾਰਨ ਧਰਤੀ ਕੰਬਣ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਇਕ ਵੱਡੀ ਖ਼ਬਰ ਇਕੁਆਡੋਰ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਐਲ ਓਰੋ ਸੂਬੇ 'ਚ ਪੈਂਦੇ ਐਰੇਨਿਲਜ਼ ਮੰਗਲਵਾਰਕ 'ਚ 6.1 ਤੀਬਰਤਾ ਦੇ ਭੂਚਾਲ ਕਾਰਨ ਧਰਤੀ ਬੁਰੀ ਤਰ੍ਹਾਂ ਕੰਬ ਗਈ।
ਇਕੁਆਡੋਰ ਦੇ ਜਿਓਗ੍ਰਾਫੀਕਲ ਡਿਪਾਰਟਮੈਂਟ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਭੂਚਾਲ ਮੰਗਲਵਾਰ ਨੂੰ ਸ਼ਾਮ 7.05 ਵਜੇ ਦੇ ਕਰੀਬ ਆਇਆ, ਜਿਸ ਦੀ ਤੀਬਰਤਾ 6.1 ਰਹੀ ਤੇ ਇਸ ਦੀ ਡੂੰਘਾਈ 83 ਕਿਲੋਮੀਟਰ ਹੇਠਾਂ ਰਹੀ।
ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਵੀ ਜਾਨੀ-ਮਾਲੀ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਭੂਚਾਲ ਦੇ ਝਟਕੇ ਦੱਖਣੀ ਪੱਛਮੀ ਸ਼ਹਿਰ ਗਵਾਇਆਕਿਲ ਤੇ ਪੇਰੂ ਦੀ ਸਰਹੱਦ ਨਾਲ ਲੱਗਦੇ ਐਲ ਓਰੋ ਦੇ ਕਈ ਹੋਰ ਕਸਬਿਆਂ 'ਚ ਵੀ ਮਹਿਸੂਸ ਕੀਤੇ ਗਏ ਹਨ।
ਵੱਡੀ ਖ਼ਬਰ : 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 14 ਲੋਕਾਂ ਦੀ ਗਈ ਜਾਨ
NEXT STORY