ਇੰਟਰਨੈਸ਼ਨਲ ਡੈਸਕ- ਪੂਰਬੀ ਇਥੋਪੀਆ ਦੇ ਇਕ ਸੁਦੂਰ ਇਲਾਕੇ 'ਚ ਇਕ ਟਰੇਨ ਦੀ ਦੂਜੀ ਟਰੇਨ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸੋਮਵਾਰ ਰਾਤ ਨੂੰ ਦਿਰੇ ਦਾਵਾ ਸ਼ਹਿਰ ਨੇੜੇ ਉਸ ਸਮੇਂ ਵਾਪਰਿਆ ਜਦੋਂ ਟਰੇਨ ਵਪਾਰੀਆਂ ਅਤੇ ਉਨ੍ਹਾਂ ਦੇ ਸਾਮਾਨ ਨੂੰ ਲੈ ਕੇ ਜਿਬੂਤੀ ਸਰਹੱਦ ਦੇ ਨੇੜੇ ਦੇਵਾਲੇ ਸ਼ਹਿਰ ਤੋਂ ਵਾਪਸ ਆ ਰਹੀ ਸੀ।
ਦਿਰੇ ਦਾਵਾ ਦੇ ਮੇਅਰ ਇਬਰਾਹਿਮ ਉਸਮਾਨ ਨੇ ਮੰਗਲਵਾਰ ਨੂੰ ਫੇਸਬੁੱਕ 'ਤੇ ਇਕ ਬਿਆਨ 'ਚ ਹਾਦਸੇ 'ਤੇ ਸੋਗ ਜ਼ਾਹਰ ਕੀਤਾ ਅਤੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਐਂਬੂਲੈਂਸ ਤੁਰੰਤ ਉਪਲੱਬਧ ਨਾ ਹੋਣ ਕਾਰਨ ਪੀੜਤਾਂ ਦੀ ਮਦਦ 'ਚ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਡੱਬਿਆਂ 'ਚੋਂ ਬਾਹਰ ਕੱਢਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਮਦਾਨੀ ਨੇ ਇਮਾਮ ਨਾਲ ਖਿਚਵਾਈ ਫੋਟੋ ! ਹੋਈ ਵਾਇਰਲ ਤਾਂ ਭੜਕ ਉੱਠੇ ਟਰੰਪ
NEXT STORY