ਇੰਟਰਨੈਸ਼ਨਲ ਡੈਸਕ- ਮੰਗਲਵਾਰ ਨੂੰ ਇਕ ਵਾਰ ਫ਼ਿਰ ਤੋਂ ਭੂਚਾਲ ਕਾਰਨ ਧਰਤੀ ਕੰਬ ਗਈ, ਜਿਸ ਦਾ ਕੇਂਦਰ ਪੱਛਮੀ ਨੇਪਾਲ 'ਚ ਦੱਸਿਆ ਜਾਂਦਾ ਹੈ। ਹਾਲਾਂਕਿ ਇਸ ਭੂਚਾਲ ਦੀ ਤੀਬਰਤਾ 4.3 ਦੱਸੀ ਗਈ ਹੈ, ਜਿਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਰਾਸ਼ਟਰੀ ਭੂਚਾਲ ਨਿਗਰਾਨੀ ਤੇ ਖੋਜ ਕੇਂਦਰ ਨੇ ਦੱਸਿਆ ਕਿ ਸਵੇਰੇ 6.33 ਵਜੇ 4.3 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ, ਜਿਸ ਦਾ ਕੇਂਦਰ ਕਾਠਮਾਂਡੂ ਤੋਂ 450 ਕਿੱਲੋਮੀਟਰ ਪੱਛਮ ਵੱਲ ਅਛਾਮ ਜ਼ਿਲ੍ਹੇ ਦੇ ਬਟੂਲਾਸੈਨ 'ਚ ਸੀ। ਇਸ ਤੋਂ ਪਹਿਲਾਂ ਵੀ 8 ਮਾਰਚ ਨੂੰ ਪੱਛਮੀ ਨੇਪਾਲ ਦੇ ਬਾਗਲੁੰਗ ਜ਼ਿਲ੍ਹੇ 'ਚ 4.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ- ਖ਼ਤਮ ਹੋਇਆ ਇੰਤਜ਼ਾਰ, ਸੁਨੀਤਾ ਤੇ ਵਿਲਮੋਰ ਨੂੰ ਲੈ ਕੇ ਧਰਤੀ ਲਈ ਰਵਾਨਾ ਹੋਇਆ SpaceX ਵਾਹਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖ਼ਤਮ ਹੋਇਆ ਇੰਤਜ਼ਾਰ, ਸੁਨੀਤਾ ਤੇ ਵਿਲਮੋਰ ਨੂੰ ਲੈ ਕੇ ਧਰਤੀ ਲਈ ਰਵਾਨਾ ਹੋਇਆ SpaceX ਵਾਹਨ
NEXT STORY