ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਦੁਨੀਆ ਭਰ 'ਚ ਤੇਜ਼ੀ ਨਾਲ ਭੂਚਾਲ ਆ ਰਹੇ ਹਨ। ਬੀਤੇ ਦਿਨ ਜਿੱਥੇ ਗ੍ਰੀਸ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਉੱਥੇ ਹੀ ਅੱਜ ਸਵੇਰੇ ਨੇਪਾਲ 'ਚ ਵੀ ਭੂਚਾਲ ਨੇ ਦਸਤਕ ਦਿੱਤੀ ਸੀ।
ਹੁਣ ਤਾਜ਼ਾ ਖ਼ਬਰ ਭਾਰਤ ਦੇ ਗੁਆਂਢੀ ਮੁਲਕ ਤਿੱਬਤ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਸਵੇਰੇ 9.27 ਵਜੇ 4.2 ਤੀਬਰਤਾ ਦੇ ਭੂਚਾਲ ਕਾਰਨ ਧਰਤੀ ਕੰਬ ਗਈ। ਇਸ ਭੂਚਾਲ ਦਾ ਕੇਂਦਰ ਧਰਤੀ ਤੋਂ 20 ਕਿੱਲੋਮੀਟਰ ਹੇਠਾਂ ਸੀ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜ ਨੇ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਕੀਤੇ ਢੇਰ
ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਦੁਨੀਆ ਭਰ ਦੇ ਦੇਸ਼ ਭੂਚਾਲ ਦੀ ਚਪੇਟ 'ਚ ਆਏ ਹੋਏ ਹਨ ਤੇ ਹਰ ਰੋਜ਼ ਹੀ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ 'ਚ ਭੂਚਾਲ ਦਸਤਕ ਦੇ ਹੀ ਦਿੰਦਾ ਹੈ। ਬੀਤੇ ਦਿਨੀਂ ਪਾਕਿਸਤਾਨ, ਚੀਨ ਤੇ ਭਾਰਤ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ, ਜਦਕਿ ਵੀਰਵਾਰ ਨੂੰ ਗ੍ਰੀਸ 'ਚ ਆਏ 6.0 ਤੀਬਰਤਾ ਦੇ ਭੂਚਾਲ ਮਗਰੋਂ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ- ''ਸਿਰਫ਼ ਕੈਮਰੇ ਅੱਗੇ ਗਰਮ ਹੁੰਦੈ ਮੋਦੀ ਦਾ ਖ਼ੂਨ...'' ; ਰਾਹੁਲ ਗਾਂਧੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨ 'ਚ ਜ਼ਮੀਨ ਖਿਸਕਣ ਕਾਰਨ ਚਾਰ ਲੋਕਾਂ ਦੀ ਮੌਤ
NEXT STORY