ਬੀਜਿੰਗ (ਯੂ. ਐੱਨ. ਆਈ.) : ਉੱਤਰ-ਪੱਛਮੀ ਚੀਨ ਦੇ ਨਿੰਗਜ਼ੀਆ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ ਉੱਤਰੀ-ਪੱਛਮੀ ਚੀਨ ਦੇ ਨਿੰਗਜ਼ੀਆ ਹੂਈ ਆਟੋਨੋਮਸ ਖੇਤਰ ਦੀ ਰਾਜਧਾਨੀ ਯਿਨਚੁਆਨ ਦੀ ਯੋਂਗਨਿੰਗ ਕਾਉਂਟੀ 'ਚ ਵੀਰਵਾਰ ਨੂੰ ਸਵੇਰੇ 10:01 ਵਜੇ (ਬੀਜਿੰਗ ਸਮੇਂ ਮੁਤਾਬਕ) 'ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.8 ਮਾਪੀ ਗਈ।
ਭੂਚਾਲ ਦਾ ਕੇਂਦਰ 38.4 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 106.22 ਡਿਗਰੀ ਪੂਰਬੀ ਦੇਸ਼ਾਂਤਰ 'ਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਫਿਲਹਾਲ, ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਂਟੇਨੇਗਰੋ ਦੇ ਸੇਟਿਨਜੇ 'ਚ ਗੋਲੀਬਾਰੀ, ਬਾਰ ਮਾਲਕ ਅਤੇ 2 ਬੱਚਿਆਂ ਸਣੇ 10 ਦੀ ਮੌਤ
NEXT STORY