ਕਵੀਟੋ (ਬਿਊਰੋ): ਲੈਟਿਨ ਅਮਰੀਕੀ ਦੇਸ਼ ਇਕਵਾਡੋਰ ਵਿਚ ਮੰਗਲਵਾਰ ਨੂੰ ਤਿੰਨ ਜੇਲ੍ਹਾਂ ਵਿਚ ਵਿਰੋਧੀ ਅਪਰਾਧੀ ਗੁੱਟਾਂ ਵਿਚ ਤਿੱਖੀ ਗੈਂਗਵਾਰ ਹੋਈ। ਇਸ ਗੈਂਗਵਾਰ ਵਿਚ ਹੁਣ ਤੱਕ ਘੱਟੋ-ਘੱਟ 67 ਕੈਦੀਆਂ ਦੀ ਮੌਤ ਹੋ ਚੁੱਕੀ ਹੈ। ਇਕਵਾਡੋਰ ਦੇ ਇਕ ਅਧਿਕਾਰੀ ਨੇ ਇਡਮੁੰਡੋ ਮੋਨਕਯੋ ਨੇ ਇਸ ਤਿੱਖੀ ਗੈਂਗਵਾਰ ਦੀ ਜਾਣਕਾਰੀ ਦਿੱਤੀ। ਰਾਸ਼ਟਰੀ ਪੁਲਸ ਨੇ ਦੱਸਿਆ ਕਿ ਇਹ ਗੈਂਗਵਾਰ ਗੁਆਯਸ ਅਜੂਆਏ ਅਤੇ ਕੋਟੋਪਾਕਸੀ ਦੀਆਂ ਜੇਲ੍ਹਾਂ ਵਿਚ ਹੋਈ ਹੈ। ਉੱਥੇ ਬੰਦਰਗਾਹ ਸ਼ਹਿਰ ਗੁਆਯਾਕਿਲ ਵਿਚ ਇਕ ਹਿਰਾਸਤ ਕੇਂਦਰ ਵਿਚ ਘੱਟੋ-ਘੱਟੇ 8 ਲੋਕਾਂ ਦੀ ਮੌਤ ਹੋ ਗਈ ਹੈ।
ਗੁਆਯਾਕਿਲ ਸ਼ਹਿਰ ਦੇ ਪੁਲਸ ਪ੍ਰਮੁੱਖ ਪੈਟ੍ਰੀਸਿਓ ਕਾਰਿਲੋ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਹੈਕਿ ਪੁਲਸ ਕਰਮੀ ਇਸ ਹਿੰਸਾ ਨੂੰ ਖ਼ਤਮ ਕਰਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਹਿੰਸਾ ਦੇ ਬਾਅਦ ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਮਾਜਿਕ ਸੁਧਾਰ ਕੇਂਦਰਾਂ 'ਤੇ ਅੱਜ ਵਾਪਰੀਆਂ ਘਟਨਾਵਾਂ ਨੂੰ ਉਹਨਾਂ ਨੇ ਹੁਣ ਆਪਣੇ ਕੰਟਰੋਲ ਵਿਚ ਕਰ ਲਿਆ ਹੈ। ਹੁਣ ਤੱਕ 50 ਕੈਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
ਅਪਰਾਧਿਕ ਸੰਗਠਨਾਂ ਨੇ ਕੀਤੀ ਹਿੰਸਾ
ਅਨਾਦੋਲੂ ਏਜੰਸੀ ਦੇ ਮੁਤਾਬਕ ਜੇਲ੍ਹ ਦੇ ਇਕ ਵਾਰਡ ਵਿਚ ਬੰਦ ਕੈਦੀਆਂ 'ਤੇ ਦੂਜੇ ਵਾਰਡ ਵਿਚ ਬੰਦ ਕੈਦੀਆਂ ਨੇ ਹਮਲਾ ਕਰ ਦਿੱਤਾ। ਇਸ ਜੇਲ੍ਹ ਵਿਚ ਘੱਟੋ-ਘੱਟ 50 ਕੈਦੀ ਬੰਦ ਸਨ। ਟਵਿੱਟਰ 'ਤੇ ਜਾਰੀ ਇਕ ਬਿਆਨ ਵਿਚ ਦੇਸ਼ ਦੇ ਰਾਸ਼ਟਰਪਤੀ ਲੇਨਿਨ ਮੋਰੇਨੋ ਨੇ ਕਿਹਾ ਕਿ ਇਸ ਹਿੰਸਾ ਨੂੰ ਅਪਰਾਧਿਕ ਸੰਗਠਨਾਂ ਨੇ ਅੰਜਾਮ ਦਿੱਤਾ। ਉਹਨਾਂ ਨੇ ਕਿਹਾ ਕਿ ਅਪਰਾਧਿਕ ਸੰਗਠਨਾਂ ਨੇ ਦੇਸ਼ ਦੀਆਂ ਕਈ ਜੇਲ੍ਹਾਂ ਵਿਚ ਇਕੋ ਸਮੇਂ ਹਮਲਾ ਕੀਤਾ। ਮੰਤਰੀ ਅਤੇ ਪੁਲਸ ਸਾਰੀਆਂ ਜੇਲ੍ਹਾਂ 'ਤੇ ਮੁੜ ਕਬਜ਼ਾ ਕਰਨ ਲਈ ਕਾਰਵਾਈ ਕਰ ਰਹੇ ਹਨ।
ਇੱਥੇ ਦੱਸ ਦਈਏ ਕਿ ਇਕਵਾਡੋਰ ਵਿਚ ਗੈਂਗਵਾਰ ਅਕਸਰ ਹੁੰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਦਸੰਬਰ ਮਹੀਨੇ ਵਿਚ ਜੇਲ੍ਹਾਂ ਅੰਦਰ ਵਾਪਰੀ ਹਿੰਸਾ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 7 ਹੋਰ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਕਵਾਡੋਰ ਹੀ ਨਹੀਂ ਹੋਰ ਲੈਟਿਨ ਅਮਰੀਕੀ ਦੇਸ਼ਾਂ ਵਿਚ ਵੀ ਅਕਸਰ ਜੇਲ੍ਹਾਂ ਦੇ ਅੰਦਰ ਹਿੰਸਾ ਹੁੰਦੀ ਰਹਿੰਦੀ ਹੈ। ਤਾਜ਼ਾ ਹੋਈ ਇਸ ਹਿੰਸਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
ਨੋਟ- ਇਕਵਾਡੋਰ ਦੀਆਂ ਜੇਲ੍ਹਾਂ 'ਚ ਤਿੱਖੀ ਗੈਂਗਵਾਰ ਵਿਚ 67 ਕੈਦੀਆਂ ਦੀ ਮੌਤ, ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।
ਐਲ ਚੈਪੋ ਦੀ 31 ਸਾਲਾ ਪਤਨੀ ਐਮਾ ਅਮਰੀਕਾ 'ਚ ਗ੍ਰਿਫਤਾਰ
NEXT STORY