ਇੰਟਰਨੈਸ਼ਨਲ ਡੈਸਕ : ਮਿਸਰ, ਇਜ਼ਰਾਈਲ ਅਤੇ ਅਮਰੀਕਾ ਗਾਜ਼ਾ 'ਚ ਵਿਦੇਸ਼ੀ ਨਾਗਰਿਕਾਂ ਨੂੰ ਰਾਫਾ ਸਰਹੱਦ ਰਾਹੀਂ ਮਿਸਰ 'ਚ ਦਾਖਲ ਹੋਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋ ਗਏ ਹਨ ਪਰ ਮਿਸਰ ਨੇ ਸਮਝੌਤਾ ਲਾਗੂ ਹੋਣ ਤੱਕ ਰਾਫਾ ਕਰਾਸਿੰਗ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮਿਸਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਟ੍ਰੇਨਿੰਗ ਸੈਲੂਨ 'ਤੇ ਬੱਚਿਆਂ ਦਾ ਪੈ ਗਿਆ ਪੰਗਾ, ਸੱਦ ਲਈ ਪੁਲਸ, ਜਾਣੋ ਕੀ ਹੈ ਪੂਰਾ ਮਾਮਲਾ
ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਉਨ੍ਹਾਂ ਖੇਤਰਾਂ 'ਤੇ ਹਮਲਾ ਕਰਨ ਤੋਂ ਬਚਣ ਲਈ ਸਹਿਮਤੀ ਦਿੱਤੀ ਹੈ, ਜਿੱਥੋਂ ਵਿਦੇਸ਼ੀ ਨਾਗਰਿਕ ਫਿਲਸਤੀਨੀ ਖੇਤਰ ਤੋਂ ਬਾਹਰ ਨਿਕਲਣ ਸਮੇਂ ਲੰਘਣਗੇ। ਉਨ੍ਹਾਂ ਕਿਹਾ ਕਿ ਕਤਰ ਵੀ ਗੱਲਬਾਤ ਵਿੱਚ ਸ਼ਾਮਲ ਸੀ ਅਤੇ ਭਾਗੀਦਾਰਾਂ ਨੂੰ ਫਿਲਸਤੀਨੀ ਅੱਤਵਾਦੀ ਸਮੂਹਾਂ, ਹਮਾਸ ਅਤੇ ਇਸਲਾਮਿਕ ਜੇਹਾਦ ਤੋਂ ਵੀ ਮਨਜ਼ੂਰੀ ਮਿਲੀ ਸੀ।
ਇਹ ਵੀ ਪੜ੍ਹੋ : ਟਿਊਸ਼ਨ ਪੜ੍ਹ ਕੇ ਘਰ ਆ ਰਹੇ ਭੈਣ-ਭਰਾ ਨਾਲ ਵਾਪਰੀ ਅਣਹੋਣੀ, ਐਕਟਿਵਾ-ਬੱਸ ਦੀ ਟੱਕਰ 'ਚ ਲੜਕੇ ਦੀ ਮੌਤ
ਅਧਿਕਾਰੀ ਨੇ ਕਿਹਾ ਕਿ ਰਾਫਾ ਸਰਹੱਦ ਰਾਹੀਂ ਗਾਜ਼ਾ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਆਗਿਆ ਦੇਣ ਲਈ ਗੱਲਬਾਤ ਅਜੇ ਵੀ ਜਾਰੀ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਰਾਫਾ ਸਰਹੱਦ ਦੇ ਮਿਸਰ ਵਾਲੇ ਪਾਸਿਓਂ ਗਾਜ਼ਾ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਸ਼ਨੀਵਾਰ ਦੁਪਹਿਰ ਇਸ ਨੂੰ ਦੁਬਾਰਾ ਖੋਲ੍ਹਣ ਲਈ "ਨਿਰਦੇਸ਼" ਮਿਲੇ ਸਨ। ਇਹ ਸਮਝੌਤਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਫਿਲਸਤੀਨੀਆਂ ਨੂੰ ਉੱਤਰੀ ਗਾਜ਼ਾ ਪੱਟੀ ਛੱਡਣ ਦਾ ਹੁਕਮ ਦਿੱਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟੇਨ ਦੀ ਇੰਡੋ-ਪੈਸੀਫਿਕ ਮੰਤਰੀ ਜਲਵਾਯੂ ਅਤੇ ਤਕਨਾਲੋਜੀ ਸਹਿਯੋਗ ਵਧਾਉਣ ਲਈ ਪਹੁੰਚੀ ਭਾਰਤ
NEXT STORY