ਕਾਹਿਰਾ: ਢਿੱਡ ਦਰਦ ਦੀ ਸ਼ਿਕਾਇਤ ਨਾਲ ਤੜਫ ਰਿਹਾ ਇਕ ਸ਼ਖ਼ਸ ਦਾ ਜਦੋਂ ਐਕਸ-ਰੇ ਕੀਤਾ ਗਿਆ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਦਰਅਸਲ ਉਸ ਦੇ ਢਿੱਡ ਵਿਚ ਮੋਬਾਇਲ ਫੋਨ ਸੀ। ਸ਼ਖ਼ਸ ਨੇ ਦੱਸਿਆ ਕਿ ਕਰੀਬ 6 ਮਹੀਨੇ ਤੋਂ ਉਸ ਨੂੰ ਢਿੱਡ ਵਿਚ ਦਰਦ ਹੋ ਰਹੀ ਸੀ। ਆਖ਼ਿਰਕਾਰ ਡਾਕਟਰਾਂ ਦੀ ਇਕ ਟੀਮ ਨੇ ਸ਼ਖਸ ਦਾ ਸਫ਼ਲ ਆਪਰੇਸ਼ਨ ਕਰਕੇ ਮੋਬਾਇਲ ਨੂੰ ਬਾਹਰ ਕੱਢ ਦਿੱਤਾ। ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਆਖ਼ਿਰ ਸ਼ਖ਼ਸ ਨੇ ਮੋਬਾਇਲ ਨਿਗਲਿਆ ਕਿਵੇ?
ਇਹ ਵੀ ਪੜ੍ਹੋ : ਕਾਂਗੋ ’ਚ ਹੁਣ ਇਬੋਲਾ ਬੁਖ਼ਾਰ ਨੇ ਦਿੱਤੀ ਦਸਤਕ, 3 ਲੋਕਾਂ ਦੀ ਮੌਤ
ਇਹ ਸਰਜਰੀ ਦੱਖਣੀ ਮਿਸਰ ਦੇ ਅਸਵਾਨ ਯੂਨੀਵਰਸਿਟੀ ਹਸਪਤਾਲ ਦੇ ਡਾਕਟਰਾਂ ਨੇ ਕੀਤੀ। ਮਰੀਜ਼ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਨੇ ਕੁੱਝ ਮਹੀਨੇ ਪਹਿਲਾਂ ਮੋਬਾਇਲ ਨਿਗਲ ਲਿਆ ਸੀ ਅਤੇ ਉਸ ਨੂੰ ਲੱਗ ਰਿਹਾ ਸੀ ਕਿ ਉਹ ਖ਼ੁਦ ਕੁਦਰਤੀ ਤਰੀਕੇ ਨਾਲ ਬਾਹਰ ਨਿਕਲ ਆਏਗਾ। ਮੋਬਾਇਲ ਨਿਗਲਣ ਦੇ ਕੁੱਝ ਸਮੇਂ ਬਾਅਦ ਹੀ ਉਸ ਨੂੰ ਢਿੱਡ ਵਿਚ ਦਰਦ ਰਹਿਣ ਲੱਗੀ। ਉਸ ਨੇ ਸੋਚਿਆ ਕਿ ਜੇਕਰ ਉਹ ਕਿਸੇ ਨੂੰ ਮੋਬਾਇਲ ਨਿਗਲਣ ਦੀ ਗੱਲ ਦੱਸੇਗਾ ਤਾਂ ਲੋਕ ਮਜ਼ਾਕ ਉਡਾਉਣਗੇ। ਇਸ ਲਈ ਉਹ ਢਿੱਡ ਦਰਦ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ।
ਇਹ ਵੀ ਪੜ੍ਹੋ : ਕੈਨੇਡਾ ’ਚ ਸਿੱਖ ਨੌਜਵਾਨਾਂ ਨੇ ਪੇਸ਼ ਕੀਤੀ ਮਿਸਾਲ, ਪੱਗ ਦੀ ਮਦਦ ਨਾਲ ਬਚਾਈ ਵਿਅਕਤੀ ਦੀ ਜਾਨ (ਵੇਖੋ ਵੀਡੀਓ)
ਜਦੋਂ ਦਰਦ ਕਾਫ਼ੀ ਜ਼ਿਆਦਾ ਵੱਧ ਗਈ ਤਾਂ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਸ਼ਖ਼ਸ ਨੇ ਦੱਸਿਆ ਕਿ ਉਸ ਨੂੰ ਖਾਣ-ਪੀਣ ਵਿਚ ਵੀ ਪਰੇਸ਼ਾਨੀ ਹੋਣ ਲੱਗੀ ਸੀ। ਕਿਉਂਕਿ 6 ਮਹੀਨੇ ਤੋਂ ਮੋਬਾਇਲ ਸ਼ਖ਼ਸ ਦੇ ਢਿੱਡ ਅੰਦਰ ਸੀ, ਜਿਸ ਕਾਰਨ ਇੰਫੈਕਸ਼ਨ ਬਹੁਤ ਜ਼ਿਆਦਾ ਫੈਲ ਚੁੱਕੀ ਸੀ। ਜਾਂਚ ਦੇ ਬਾਅਦ ਡਾਕਟਰਾਂ ਨੇ ਤੁਰੰਤ ਸਰਜਰੀ ਦਾ ਫ਼ੈਸਲਾ ਕੀਤਾ ਅਤੇ ਇਕ ਸਫ਼ਲ ਆਪਰੇਸ਼ਨ ਕਰਕੇ ਢਿੱਡ ਵਿਚੋਂ ਮੋਬਾਇਲ ਨੂੰ ਬਾਹਰ ਕੱਢਿਆ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿੰਨੀਪੈਗ ਸਿਟੀ ਕੌਂਸਲ ਵੱਲੋਂ ਡਾ. ਗੁਲਜ਼ਾਰ ਚੀਮਾ ਦੇ ਨਾਮ 'ਸਟਰੀਟ'
NEXT STORY