ਇਸਲਾਮਾਬਾਦ— ਪਾਕਿਸਤਾਨ ਵਿਚ ਈਦ-ਉੱਲ-ਫਿਤਰ ਦੀਆਂ ਛੁੱਟੀਆਂ 4 ਤੋਂ 7 ਜੂਨ ਤੱਕ ਰਹਿਣਗੀਆਂ। ਸਰਕਾਰ ਵਲੋਂ ਮੰਗਲਵਾਰ ਨੂੰ ਜਾਰੀ ਅਧਿਕਾਰਤ ਨੋਟੀਫਿਕੇਸ਼ਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਐਲਾਨ ਵਿਗਿਆਨ ਅਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਦੇ ਉਸ ਬਿਆਨ ਤੋਂ ਬਾਅਦ ਕੀਤਾ ਗਿਆ, ਜਿਸ 'ਚ ਈਦ ਦਾ ਪਹਿਲਾ ਦਿਨ 5 ਜੂਨ ਨੂੰ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਚੌਧਰੀ ਦੇ ਤਾਜ਼ਾ ਬਿਆਨ ਨੂੰ ਲੈ ਕੇ ਧਾਰਮਿਕ ਮੋਰਚੇ 'ਤੇ ਸਖ਼ਤ ਆਲੋਚਨਾ ਕੀਤੀ ਗਈ ਹੈ।
'ਬ੍ਰਿਟੇਨ 'ਚ ਖੁੱਲ੍ਹੇਆਮ ਘੁੰਮ ਰਹੇ ਹਨ ਸ਼ਾਹਬਾਜ਼, ਗ੍ਰਿਫਤਾਰੀ ਵਾਰੰਟ ਕਰੋ ਜਾਰੀ'
NEXT STORY