ਅੰਕਾਰਾ (ਭਾਸ਼ਾ)- ਉੱਤਰੀ-ਪੱਛਮੀ ਤੁਰਕੀ ਵਿੱਚ ਹੀਟਰ ਕਾਰਨ ਇੱਕ ਘਰ ਵਿੱਚ ਅੱਗ ਲੱਗਣ ਦੀ ਘਟਨਾ ਵਿਚ ਇੱਕ ਔਰਤ ਅਤੇ ਛੇ ਸੀਰੀਆਈ ਸ਼ਰਨਾਰਥੀ ਬੱਚਿਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗਵਰਨਰ ਯਾਕੂਪ ਕੈਨਬੋਲਾਟ ਨੇ ਕਿਹਾ ਕਿ ਬੁਰਸਾ ਸੂਬੇ ਦੇ ਯਿਲਦਿਰਿਮ ਜ਼ਿਲ੍ਹੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ਵਿੱਚ ਮੰਗਲਵਾਰ ਦੇਰ ਰਾਤ ਅੱਗ ਲੱਗ ਗਈ। ਪੀੜਤਾਂ ਵਿੱਚ ਇੱਕ ਤੋਂ 10 ਸਾਲ ਦੀ ਉਮਰ ਦੇ ਛੇ ਭੈਣ-ਭਰਾ, ਉਨ੍ਹਾਂ ਦੀ 31 ਸਾਲਾ ਮਾਂ ਅਤੇ 10 ਅਤੇ 11 ਸਾਲ ਦੇ ਦੋ ਚਚੇਰੇ ਭਰਾ ਸਨ।
ਪੜ੍ਹੋ ਇਹ ਅਹਿਮ ਖ਼ਬਰ-ਯੂਰਪ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਹਰ ਸਾਲ 90 ਹਜ਼ਾਰ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ
ਰਾਜਪਾਲ ਮੁਤਾਬਕ ਹਾਦਸੇ ਸਮੇਂ ਉਨ੍ਹਾਂ ਦੇ ਪਿਤਾ ਘਰ 'ਚ ਨਹੀਂ ਸਨ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਧੂੰਏਂ ਕਰ ਕੇ ਦਮ ਘੁੱਟ ਜਾਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਕੈਨਬੋਲਾਟ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਖੇਤਰ ਵਿੱਚ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਬੁਝਾਉਣ ਤੋਂ ਬਾਅਦ ਅੰਦਰ ਦੀ ਤਸਵੀਰ ਦੁਖਦਾਈ ਸੀ।ਸਾਨੂੰ ਬਹੁਤ ਦੁੱਖ ਪਹੁੰਚਿਆ। ਉਸਨੇ ਕਿਹਾ ਕਿ ਇਹ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ। ਇਸ ਦਾ ਵਰਣਨ ਕਰਨਾ ਮੁਸ਼ਕਲ ਹੈ। ਕੈਨਬੋਲਾਟ ਨੇ ਕਿਹਾ ਕਿ ਘਟਨਾ ਵਾਲੀ ਥਾਂ ਦੀ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਅੱਗ ਸਟੋਵ ਹੀਟਰ ਕਾਰਨ ਲੱਗੀ ਸੀ। ਧੂੰਏਂ ਕਾਰਨ ਦਮ ਘੁੱਟਣ ਕਾਰਨ ਤਿੰਨ ਗੁਆਂਢੀਆਂ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ
ਅਮਰੀਕਾ ਨੇ ਮਿਆਂਮਾਰ,ਉੱਤਰੀ ਕੋਰੀਆ ਦੇ ਹਵਾਬਾਜ਼ੀ ਖੇਤਰ 'ਤੇ ਵੀ ਲਗਾਈਆਂ ਪਾਬੰਦੀਆਂ
NEXT STORY