ਟੋਕੀਓ-ਜਾਪਾਨ ਦੇ ਆਈਚੀ ਸੂਬੇ 'ਚ ਇਕ ਬਜ਼ੁਰਗ ਮਹਿਲਾ ਨੂੰ ਡਾਕਟਰਾਂ ਵੱਲੋਂ ਗਲਤੀ ਨਾਲ ਇਕ ਹੀ ਦਿਨ 'ਚ ਦੋ ਵਾਰ ਫਾਈਜ਼ਰ ਕੋਵਿਡ ਦੇ ਟੀਕੇ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਉਡੋ ਸਮਾਚਾਰ ਏਜੰਸੀ ਨੇ ਐਤਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਘਟਨਾ 13 ਮਈ ਨੂੰ ਟੋਯੋਹਾਸ਼ੀ ਸ਼ਹਿਰ ਦੇ ਇਕ ਨਰਸਿੰਗ ਹੋਮ 'ਚ ਹੋਈ ਜਿਥੇ 10 ਮਰੀਜ਼ਾਂ ਨੂੰ ਟੀਕੇ ਲਾਏ ਗਏ ਸਨ।
ਇਹ ਵੀ ਪੜ੍ਹੋ-ਇਜ਼ਰਾਈਲੀ ਹਮਲਿਆਂ 'ਚ ਫਿਲੀਸਤੀਨੀ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 181
ਬਾਅਦ 'ਚ ਡਾਕਟਰਾਂ ਨੇ ਹਰੇਕ ਮਰੀਜ਼ ਨੂੰ ਨਰਸਿੰਗ ਹੋਮ 'ਚ ਉਨ੍ਹਾਂ ਦੇ ਨਿੱਜੀ ਕਮਰੇ 'ਚ ਦੇਖਣ ਦਾ ਫੈਸਲਾ ਕੀਤਾ। ਡਾਕਟਰਾਂ ਨੇ ਰਾਊਂਡ ਦੌਰਾਨ ਮਰੀਜ਼ਾਂ ਦੀ ਪਛਾਣ ਕੀਤੀ ਪਰ ਪੁਸ਼ਟੀ ਨਹੀਂ ਕੀਤੀ ਜਿਸ ਕਾਰਣ ਇਕ 80 ਸਾਲਾਂ ਮਹਿਲਾ ਨੂੰ ਦੂਜੀ ਵਾਰ ਟੀਕਾ ਲਗਾ ਦਿੱਤਾ ਗਿਆ। ਘਟਨਾ ਤੋਂ ਬਾਅਦ ਮੈਡੀਕਲ ਟੀਮ ਲਗਾਤਾਰ ਮਹਿਲਾ ਦੀ ਸਿਹਤ 'ਤੇ ਨਜ਼ਰ ਰੱਖੇ ਹੋਏ ਹਨ। ਅਜੇ ਤੱਕ ਉਨ੍ਹਾਂ 'ਤੇ ਕੋਈ ਮਾੜਾ ਪ੍ਰਭਾਵ ਅਤੇ ਸਾਈਡ ਇਫੈਕਟ ਨਹੀਂ ਪਾਇਆ ਗਿਆ ਹੈ।
ਇਹ ਵੀ ਪੜ੍ਹੋ-ਇਸ ਦੇਸ਼ 'ਚ ਕੋਰੋਨਾ ਵੈਕਸੀਨ ਲਵਾਉਣ 'ਤੇ ਮੁਫਤ ਮਿਲ ਰਹੀ ਹੈ 'ਬੀਅਰ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਦੇ ਫੀਨਿਕਸ 'ਚ ਝੂਟੇ 'ਚ ਫਸੇ 22 ਲੋਕਾਂ ਨੂੰ ਬਚਾਇਆ ਗਿਆ
NEXT STORY