ਟੋਕੀਓ- ਜਾਪਾਨ ਏਅਰਲਾਈਨਜ਼ ਕੰਪਨੀ ਦੇ ਇਕ ਯਾਤਰੀ ਜਹਾਜ਼ ਬੋਇੰਗ 777 ਦੇ ਇੰਜਣ ਵਿਚ ਖਰਾਬੀ ਆਉਣ ਕਾਰਨ ਇਸ ਨੂੰ ਦੇਸ਼ ਦੇ ਉੱਤਰੀ ਸ਼ਹਿਰ ਨਾਹਾ ਹਵਾਈ ਅੱਡੇ 'ਤੇ ਐਮਰਜੈਂਸੀ ਵਿਚ ਉਤਾਰਿਆ ਗਿਆ। ਐੱਨ. ਐੱਚ. ਕੇ. ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਜਾਪਾਨੀ ਮੀਡੀਆ ਮੁਤਾਬਕ ਜਹਾਜ਼ ਨੇ ਨਾਹਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਟੋਕੀਓ ਦੇ ਹਾਨੇਡਾ ਹਵਾਈ ਅੱਡੇ ਲਈ ਰਵਾਨਾ ਹੋਇਆ ਪਰ ਚਾਲਕ ਦਲ ਨੂੰ ਉਡਾਣ ਭਰਦੇ ਹੀ ਜਹਾਜ਼ ਵਿਚ ਕੁਝ ਖਰਾਬੀ ਦਾ ਖ਼ਦਸ਼ਾ ਹੋਇਆ ਕਿਉਂਕਿ ਜਹਾਜ਼ ਦੇ ਖੱਬੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਜਹਾਜ਼ ਵਿਚ 178 ਯਾਤਰੀ ਅਤੇ 11 ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਬੋਇੰਗ 777 ਯਾਤਰੀ ਜਹਾਜ਼ ਵਿਚ ਦੋ ਇੰਜਣ ਹੁੰਦੇ ਹਨ ਅਤੇ ਇਸ ਵਿਚ 368 ਯਾਤਰੀਆਂ ਨੂੰ ਲੈ ਜਾਣ ਦੀ ਸਮਰੱਥਾ ਹੁੰਦੀ ਹੈ। ਜਹਾਜ਼ ਨੂੰ 1993 ਵਿਚ ਅਮਰੀਕਾ ਦੀ ਬੋਇੰਗ ਕੰਪਨੀ ਵਲੋਂ ਡਿਜ਼ਾਇਨ ਕੀਤਾ ਗਿਆ ਸੀ।
ਇਟਲੀ ਦੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਤੇ ਗੁਰਦੁਆਰਾ ਸਿੰਘ ਸਭਾ ਕਮੇਟੀ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ
NEXT STORY