ਪੈਰਿਸ (ਬਿਊਰੋ:): ਸੰਯੁਕਤ ਰਾਸ਼ਟਰ ਵੱਲੋਂ ਘੋਸ਼ਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਧਮਕੀ ਦਿੱਤੀ ਹੈ। ਅੱਤਵਾਦੀ ਸੰਗਠਨ ਨੇ ਆਪਣੀ ਧਮਕੀ ਵਿਚ ਕਿਹਾ ਹੈ ਕਿ ਮੈਕਰੋਂ ਅਤੇ ਉਹਨਾਂ ਵਰਗੇ ਦੂਜੇ ਕਾਫਿਰ ਨਿਸ਼ਾਨੇ 'ਤੇ ਹਨ। ਇਹਨਾਂ ਨੂੰ ਨਿਸ਼ਾਨਾ ਉਹ ਲੋਕ ਬਣਾਉਣਗੇ, ਜੋ ਪੈਗੰਬਰ ਦੇ ਸਨਮਾਨ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ। ਜੈਸ਼ ਤੋਂ ਪਹਿਲਾਂ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਵੀ ਫਰਾਂਸ ਦੇ ਲਈ ਧਮਕੀਆਂ ਜਾਰੀ ਕਰ ਚੁੱਕਾ ਹੈ।
ਅਲ ਕਲਾਮ ਨਾਮ ਦੀ ਇਕ ਵੈਬਸਾਈਟ 'ਤੇ ਛਪੇ ਇਸ ਲੇਖ ਵਿਚ ਜੈਸ਼ ਨੇ ਕਿਹਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਅਤੇ ਕੱਲ੍ਹ ਨਹੀਂ ਤਾਂ ਉਸ ਦੇ ਅਗਲੇ ਦਿਨ ਕਿਤੇ ਨੇ ਕਿਤੇ ਇਕ ਹੋਰ ਅਬਦੁੱਲਾ ਹੋਵੇਗਾ। ਇੱਥੇ ਦੱਸ ਦਈਏ ਕਿ ਅਬਦੁੱਲਾ ਚੇਚੇਨੀ ਉਹ ਅੱਤਵਾਦੀ ਹੈ ਜਿਸ ਨੇ ਬੀਤੇ ਮਹੀਨੇ ਪੈਰਿਸ ਵਿਚ ਇਕ ਸਕੂਲ ਟੀਚਰ ਦਾ ਗਲਾ ਕੱਟ ਕੇ ਕਤਲ ਕਰ ਦਿੱਤਾ ਸੀ। ਇਸ ਲੇਖ ਵਿਚ ਮੁਮਤਾਜ਼ ਕਾਦਰੀ ਅਤੇ ਗਾਜੀ ਖਾਲਿਦ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮੁਮਤਾਜ ਉਹ ਸ਼ਖਸ ਹੈ ਜਿਸ ਨੇ ਸਾਲ 2011 ਵਿਚ ਪਾਕਿਸਤਾਨ ਦੇ ਲੋਕਤੰਤਰ ਸਮਰਥਕ ਨੇਤਾ ਸਲਮਾਨ ਤਾਸੀਰ ਦਾ ਕਤਲ ਕੀਤਾ ਸੀ। ਗਾਜ਼ੀ ਖਾਲਿਦ ਨੇ ਅਹਿਮਦੀਆ ਮੁਸਲਿਮ ਤਾਹਿਰ ਅਹਿਮਦ ਨਸੀਮ ਦਾ ਇਸੇ ਸਾਲ ਜੁਲਾਈ ਵਿਚ ਇਕ ਕੋਰਟਰੂਮ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. ਦਾ ਪਾਕਿ ਸਮੇਤ 12 ਦੇਸ਼ਾਂ ਨੂੰ ਵੱਡਾ ਝਟਕਾ, ਯਾਤਰਾ ਵੀਜ਼ਾ ਜਾਰੀ ਕਰਨ 'ਤੇ ਰੋਕ
ਤਾਹਿਰ ਨਸੀਮ 'ਤੇ ਵੀ ਪਾਕਿਸਤਾਨ ਨੇ ਈਸ਼ਨਿੰਦਾ ਦਾ ਕੇਸ ਚਲਾਇਆ ਜਾ ਰਿਹਾ ਸੀ। ਕਾਰਟੂਨ ਦੇ ਸਮਰਥਨ ਵਿਚ ਆਉਣ ਦੇ ਬਾਅਦ ਤੋਂ ਹੀ ਮੈਕਰੋਂ ਖਿਲਾਫ਼ ਦੁਨੀਆ ਭਰ ਦੇ ਮੁਸਲਮਾਨ ਦੇਸ਼ਾਂ ਵਿਚ ਪ੍ਰਦਰਸ਼ਨ ਹੋਏ ਹਨ। ਪਾਕਿਸਤਾਨ ਦੇ ਰਾਵਲਪਿੰਡੀ ਵਿਚ ਵੀ ਫਰਾਂਸ ਦੇ ਖਿਲਾਫ਼ ਖਾਦਿਮ ਹੁਸੈ ਰਿਜਵੀ ਦੀ ਅਗਵਾਈ ਵਿਚ ਇਕ ਵੱਡਾ ਪ੍ਰਦਰਸ਼ਨ ਹੋਇਆ ਸੀ।
ਯੂ.ਏ.ਈ. ਦਾ ਪਾਕਿ ਸਮੇਤ 12 ਹੋਰ ਦੇਸ਼ਾਂ ਨੂੰ ਵੱਡਾ ਝਟਕਾ, ਯਾਤਰਾ ਵੀਜ਼ਾ ਜਾਰੀ ਕਰਨ 'ਤੇ ਰੋਕ
NEXT STORY