ਜਿਨੇਵਾ- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਣ ਨਫਰਤ ਤੇ ਵਿਦੇਸ਼ੀਆਂ ਦੇ ਖਿਲਾਫ ਦੁਸ਼ਮਣੀ ਦੀ ਭਾਵਨਾ ਦੀ ਸੁਨਾਮੀ ਆ ਰਹੀ ਹੈ ਤੇ ਉਹਨਾਂ ਨੇ ਦੁਨੀਆ ਭਰ ਨੂੰ ਨਫਰਤ ਫੈਲਾਉਣ ਵਾਲੇ ਭਾਸ਼ਣ ਖਤਮ ਕਰਨ ਦੀ ਅਪੀਲ ਕੀਤੀ।
ਗੁਤਾਰੇਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਵਿਸ਼ਵ ਮਹਾਮਾਰੀ ਨਾਲ ਲੜ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਸਾਡੀ ਜ਼ਿੰਮੇਦਾਰੀ ਲੋਕਾਂ ਦੀ ਰੱਖਿਆ ਕਰਨ, ਗਲਤਫਹਿਮੀਆਂ ਨੂੰ ਦੂਰ ਕਰਨ ਤੇ ਹਿੰਸਾ ਰੋਕਣ ਦੀ ਹੈ। ਚੱਲੋ ਨਫਰਤ ਵਾਲੇ ਭਾਸ਼ਣ ਤੇ ਕੋਵਿਡ-19 ਨੂੰ ਇਕੱਠੇ ਖਤਮ ਕਰੀਏ। ਉਹਨਾਂ ਨੇ ਕਿਹਾ ਕਿ ਕੋਵਿਡ-19 ਇਹ ਨਹੀਂ ਦੇਖਦਾ ਕਿ ਅਸੀਂ ਕੌਣ ਹਾਂ, ਕਿਥੇ ਰਹਿੰਦੇ ਹਾਂ, ਕਿਸ 'ਤੇ ਵਿਸ਼ਵਾਸ ਕਰਦੇ ਹਾਂ ਜਾਂ ਕੋਈ ਹੋਰ ਭੇਦਭਾਵ ਨਹੀਂ ਕਰਦਾ। ਪਰ ਮੁੜ ਤੋਂ ਮਹਾਮਾਰੀ ਕਾਰਣ ਨਫਰਤ ਤੇ ਵਿਦੇਸ਼ੀਆਂ ਦੇ ਖਿਲਾਫ ਦੁਸ਼ਮਣੀ ਦੀ ਭਾਵਨਾ, ਦੂਜਿਆਂ ਨੂੰ ਬਲੀ ਦਾ ਬੱਕਰਾ ਬਣਾਉਣਾ ਤੇ ਡਰ ਫੈਲਾਉਣ ਦੀ ਸੁਨਾਮੀ ਆ ਰਹੀ ਹੈ। ਸਾਨੂੰ ਇਸ ਨਾਲ ਇਕਜੁੱਟਤਾ ਨਾਲ ਨਿਪਟਣ ਦੀ ਲੋੜ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਆਨਲਾਈਨ ਤੇ ਸੜਕਾਂ 'ਤੇ ਵਿਦੇਸ਼ੀਆਂ ਦੇ ਖਿਲਾਫ ਭਾਵਨਾ ਵਧੀ ਹੈ, ਯਹੂਦੀ ਵਿਰੋਧੀ ਸਾਜ਼ਿਸ਼ ਫੈਲੀ ਹੈ ਤੇ ਕੋਵਿਡ-19 ਦੇ ਸਬੰਧ ਵਿਚ ਮੁਸਲਮਾਨਾਂ 'ਤੇ ਹਮਲੇ ਵਧੇ ਹਨ। ਗੁਤਾਰੇਸ ਨੇ ਕਿਹਾ ਕਿ ਪਰਵਾਸੀਆਂ ਤੇ ਸ਼ਰਣਾਰਥੀਆਂ ਨੂੰ ਵਾਇਰਸ ਦੇ ਸਰੋਤ ਦੇ ਰੂਪ ਵਿਚ ਬਦਨਾਮ ਕੀਤਾ ਗਿਆ ਤੇ ਫਿਰ ਉਹਨਾਂ ਨੂੰ ਇਲਾਜ ਮੁਹੱਈਆ ਕਰਨ ਤੋਂ ਇਨਕਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੱਤਰਕਾਰਾਂ, ਵ੍ਹਿਸਲਬਲੋਅਰਸ, ਸਿਹਤ ਪੇਸ਼ੇਵਰਾਂ, ਸਹਾਇਤਾ ਕਰਮਚਾਰੀਆਂ ਤੇ ਮਨੁੱਖੀ ਅਧਿਕਾਰ ਬਚਾਅ ਕਰਮਚਾਰੀਆਂ ਨੂੰ ਉਹਨਾਂ ਦੇ ਕੰਮ ਦੇ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਨੇਤਾਵਾਂ ਨੂੰ ਸਾਰੇ ਲੋਕਾਂ ਦੇ ਨਾਲ ਇਕਜੁੱਟਤਾ ਦਿਖਾਉਣ ਦਾ ਸੱਦਾ ਦਿੱਤਾ।
ਜਨਰਲ ਸਕੱਤਰ ਨੇ ਮੀਡੀਆ ਖਾਸ ਕਰਕੇ ਸੋਸ਼ਲ ਮੀਡੀਆ ਨੂੰ ਕਮਜ਼ੋਰ ਵਰਗ ਦੇ ਲੋਕਾਂ ਤੱਕ ਆਪਣੀ ਪਹੁੰਚ ਮਜ਼ਬੂਤ ਕਰਨ ਦੇ ਲਈ ਨਸਲਵਾਦੀ, ਔਰਤਾਂ ਨਾਲ ਨਫਰਤ ਵਾਲੀ ਤੇ ਹੋਰ ਹਾਨੀਕਾਰਕ ਸਮੱਗਰੀ ਹਟਾਉਣ ਦਾ ਸੱਦਾ ਦਿੱਤਾ। ਗੁਤਾਰੇਸ ਨੇ ਕਿਹਾ ਕਿ ਹੋਰ ਮੈਂ ਸਾਰਿਆਂ ਨੂੰ ਹਰ ਥਾਂ ਨਫਰਤ ਦੇ ਖਿਲਾਫ ਖੜ੍ਹੇ ਹੋਣ, ਇਕ-ਦੂਜੇ ਨੂੰ ਸਨਮਾਨ ਦੇਣ ਤੇ ਦਿਆਲੂ ਭਾਵਨਾ ਦੇ ਪ੍ਰਸਾਰ ਦੀ ਅਪੀਲ ਕਰਦਾ ਹਾਂ।
ਅਧਿਐਨ 'ਚ ਦਾਅਵਾ, ਗਰਮੀ ਤੇ ਨਮੀ 'ਚ ਵੀ ਨਹੀਂ ਰੁਕੇਗਾ ਕੋਵਿਡ-19 ਦਾ ਕਹਿਰ
NEXT STORY