ਲੰਡਨ (ਬਿਊਰੋ)— ਇੰਗਲੈਂਡ ਵਿਚ 17 ਸਾਲਾ ਨਾਬਾਲਗਾ ਨਾਲ ਯੌਨ ਸ਼ੋਸ਼ਣ ਦੇ ਮਾਮਲੇ ਵਿਚ 6 ਫੌਜੀਆਂ ਨੂੰ ਗ੍ਰਿ੍ਰਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੁੜੀ 'ਤੇ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਸੌਂ ਰਹੀ ਸੀ। ਬ੍ਰਿਟੇਨ ਦੇ ਰੱਖਿਆ ਮੰਤਰੀ ਨੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਨਾਬਾਲਗਾ ਜਦੋਂ ਸੌਂ ਰਹੀ ਸੀ ਉਦੋਂ ਕੁਝ ਫੌਜੀਆਂ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ। ਇਸ ਮਗਰੋਂ ਕੁੜੀ ਨੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਸਾਰੇ 6 ਦੋਸ਼ੀ ਫੌਜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿਚ ਜਮਾਨਤ ਦੇ ਦਿੱਤੀ ਗਈ। ਫੌਜ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਬ੍ਰਿਟੇਨ ਦੇ ਰੱਖਿਆ ਮੰਤਰੀ ਗੇਵਿਨ ਵਿਲੀਅਮਸਨ ਨੇ ਮਾਮਲੇ 'ਤੇ ਸਖਤ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ,''ਅਜਿਹੇ ਕੰਮ ਦੀ ਮਿਲਟਰੀ ਵਿਚ ਕੋਈ ਥਾਂ ਨਹੀਂ ਹੈ। ਜੇਕਰ ਇਹ ਸੱਚ ਹੈ ਤਾਂ ਇਸ ਘਟਨਾ ਵਿਚ ਸ਼ਾਮਲ ਲੋਕਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।''
ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਦੋਸ਼ੀ ਫੌਜੀ ਘਟਨਾ ਤੋਂ ਪਹਿਲਾਂ ਸ਼ਰਾਬ ਪੀ ਰਹੇ ਸਨ। ਫੌਜ ਦੇ ਚੀਫ ਆਫ ਜਨਰਲ ਸਟਾਫ ਸਰ ਮਾਰਕ ਕਾਰਲਟਨ ਸਮਿਥ ਨੇ ਕਿਹਾ ਕਿ ਗਲਤ ਵਿਵਹਾਰ ਨਾਮੰਨਣਯੋਗ ਹੈ। ਇਹ ਉਨ੍ਹਾਂ ਮੁੱਲਾਂ ਦੇ ਵਿਰੁੱਧ ਹੈ ਜਿਨ੍ਹਾਂ ਨਾਲ ਬ੍ਰਿਟਿਸ਼ ਫੌਜ ਚੱਲਦੀ ਹੈ। ਭਾਵੇਂਕਿ ਯੂਨਿਟ ਦਾ ਨਾਮ ਪ੍ਰਕਾਸ਼ਿਤ ਨਹੀਂ ਕੀਤਾ ਗਿਆ। ਮਿਲਟਰੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਨਾਬਾਲਗਾ ਨੂੰ ਪੂਰੀ ਮਦਦ ਦਿੱਤੀ ਗਈ ਹੈ ਅਤੇ ਉਸ ਨੂੰ ਕਾਊਂਸਲਿੰਗ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।
ਇਟਲੀ 'ਚ 5 ਤੋਂ 13 ਸਾਲ ਦੇ ਬੱਚੇ ਵੀ ਕਰ ਰਹੇ ਨੇ ਸਿਗਰਟਨੋਸ਼ੀ
NEXT STORY