ਰੋਮ, (ਕੈਂਥ)— ਇਟਲੀ ਦੇ ਨੌਜਵਾਨਾਂ ਵਿੱਚ ਦਿਨੋਂ-ਦਿਨ ਸਿਗਰਟਨੋਸ਼ੀ ਦੀ ਆਦਤ ਵਧ ਰਹੀ ਹੈ ਜੋ ਕਈ ਬਿਮਾਰੀਆਂ ਨੂੰ ਸੱਦਾ ਦੇਣ ਦੇ ਨਾਲ-ਨਾਲ ਇਟਲੀ ਦੇ ਤੰਦੁਰਸਤ ਵਰਤਮਾਨ 'ਤੇ ਵੀ ਸੰਕਟ ਬਣੀ ਹੋਈ ਹੈ। ਉਂਝ ਸੰਨ 2005 ਤੋਂ ਇਟਲੀ ਦੀਆਂ ਜਨਤਕ ਥਾਂਵਾਂ ਜਿਵੇਂ ਬਾਰ, ਰੈਸਟੋਰੈਂਟ, ਕਲੱਬ ਅਤੇ ਸਰਕਾਰੀ ਅਦਾਰਿਆਂ ਵਿੱਚ ਸਿਗਰਟਨੋਸ਼ੀ 'ਤੇ ਪੂਰੀ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਵੀ ਇਟਲੀ ਵਿੱਚ ਸਿਰਗਟਨੋਸ਼ੀ ਪ੍ਰੇਮੀਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਦੀ ਰੋਕ ਲਗਾਉਣ ਵਾਲਾ ਇਟਲੀ ਯੂਰਪ ਦਾ ਚੌਥਾ ਦੇਸ਼ ਹੈ। ਇਟਲੀ ਸਰਕਾਰ ਨੇ ਨਾਬਾਲਗਾਂ ਨੂੰ ਸਿਰਗਟਾਂ ਵੇਚਣ 'ਤੇ ਵੀ ਰੋਕ ਲਗਾਈ ਹੋਈ ਹੈ। ਜੇਕਰ ਕੋਈ ਦੁਕਾਨਦਾਰ ਨਾਬਾਲਗ ਬੱਚਿਆਂ ਨੂੰ ਸਿਗਰਟਾਂ ਵੇਚਣ ਲਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦਾ ਲਾਇਸੰਸ ਰੱਦ ਹੋਣ ਦੇ ਨਾਲ-ਨਾਲ 8000 ਯੂਰੋ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ ਪਰ ਅਫ਼ਸੋਸ ਇਸ ਕਾਨੂੰਨ ਦੇ ਬਾਵਜੂਦ ਇਸ ਸਮੇਂ ਇਟਲੀ ਵਿੱਚ 5 ਸਾਲ ਤੋਂ 13 ਸਾਲ ਤੱਕ ਦੇ ਸਕੂਲੀ ਬੱਚਿਆਂ ਵਿੱਚ ਸਿਗਰਟਨੋਸ਼ੀ ਦਾ ਸ਼ੌਂਕ ਵਧਦਾ ਜਾ ਰਿਹਾ ਹੈ।
ਇਸ ਦੁਖਦਾਈ ਜਾਣਕਾਰੀ ਦਾ ਖੁਲਾਸਾ ਇਟਲੀ ਦੀ ਉੱਚ ਸਿਹਤ ਸੰਸਥਾ ਨੇ ਆਪਣੇ ਇੱਕ ਸਰਵੇ ਵਿੱਚ ਕਰਦਿਆਂ ਕਿਹਾ ਕਿ ਇਟਲੀ ਵਿੱਚ ਨਾਬਾਲਗਾਂ ਨੂੰ ਸਿਰਗਟਾਂ ਵੇਚਣ ਦੀ ਰੋਕ ਵਾਲੇ ਕਾਨੂੰਨ ਨਾਲ ਕੋਈ ਫਰਕ ਨਹੀਂ ਪਿਆ । ਅਜੇ ਵੀ ਇਟਲੀ ਦੇ ਬਹੁਤ ਸਾਰੇ ਸਕੂਲਾਂ ਵਿੱਚ ਸਿਗਰਟਾਂ ਦੀ ਭਰਮਾਰ ਹੈ ਜਿਹੜੀ ਕਿ ਬਹੁਤ ਖਤਰਨਾਕ ਹੋ ਸਕਦੀ ਹੈ।ਇਟਲੀ ਵਿੱਚ 5 ਵਿੱਚੋਂ 1 ਬੱਚਾ ਸਿਗਰਟਨੋਸ਼ੀ ਦਾ ਸ਼ੌਕੀਨ ਹੈ। ਇਟਲੀ ਦੇ ਨਾਬਾਲਗ ਸਕੂਲੀ ਬੱਚਿਆਂ ਵਿੱਚ ਸਿਗਰਟਨੋਸ਼ੀ ਦੇ ਵੱਧ ਰਹੇ ਸ਼ੌਕ ਦਾ ਵੱਡਾ ਕਾਰਨ ਇਹ ਮੰਨਿਆ ਜਾ ਸਕਦਾ ਹੈ ਕਿ ਇਨ੍ਹਾਂ ਬੱਚਿਆਂ ਦੇ ਮਾਪੇ ਵੀ ਸਿਗਰਟਨੋਸ਼ੀ ਦੇ ਸ਼ੌਕੀਨ ਹਨ । ਇਸੇ ਲਈ ਮਾਸੂਮ ਬੱਚੇ ਬਿਨਾਂ ਕੁਝ ਸੋਚੇ-ਸਮਝੇ ਸਿਗਰਟਨੋਸ਼ੀ ਵੱਲ ਹੋ ਤੁਰਦੇ ਹਨ ਕਿਉਂਕਿ ਜਿਸ ਕੰਮ ਨੂੰ ਬੱਚਿਆਂ ਦੇ ਮਾਪੇ ਦਿਨ ਵਿੱਚ ਕਈ ਵਾਰ ਕਰਦੇ ਹਨ, ਉਨ੍ਹਾਂ ਨੂੰ ਇਹ ਗਲਤ ਨਹੀਂ ਲੱਗਦਾ।
ਇਟਲੀ ਵਿੱਚ 10.3 ਮਿਲੀਅਨ ਤੋਂ ਵੱਧ ਲੋਕ ਸਿਗਰਟਨੋਸ਼ੀ ਦੇ ਸ਼ੌਕੀਨ ਹਨ। ਸਿਗਰਟਨੋਸ਼ੀ ਕਾਰਨ ਫੇਫੜਿਆਂ ਜਾਂ ਮੂੰਹ ਦਾ ਕੈਂਸਰ ਅਤੇ ਹੋਰ ਕਈ ਜਾਨਲੇਵਾ ਬਿਮਾਰੀਆਂ ਹੋਣਾ ਆਮ ਗੱਲ ਹੈ ਜੇਕਰ ਇਟਲੀ ਵਿੱਚ ਬੱਚਿਆਂ ਵਿੱਚ ਸਿਗਰਟਨੋਸ਼ੀ ਦੇ ਸ਼ੌਕ ਨੂੰ ਨੱਥ ਨਾ ਪਈ ਤਾਂ ਇਸ ਦੇ ਨਤੀਜੇ ਬਹੁਤ ਹੀ ਚਿੰਤਾਜਨਕ ਹੋ ਸਕਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਸਿਗਰਟਨੋਸ਼ੀ ਲਈ 5 ਮਿਲੀਅਨ ਟਨ ਸਿਗਰਟਾਂ ਦੀ ਸਾਲਾਂ ਤਕ ਵਰਤੋਂ ਕਾਰਨ 6 ਮਿਲੀਅਨ ਲੋਕ ਮਰਦੇ ਹਨ। ਦੁਨੀਆ ਵਿੱਚ ਤਕਰੀਬਨ 1 ਅਰਬ ਲੋਕ ਸਿਗਰਟਨੋਸ਼ੀ ਦੇ ਸ਼ੌਕੀਨ ਹਨ ।ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਦੁਨੀਆ ਵਿੱਚ ਹਰ 5 ਸਕਿੰਟ ਬਾਅਦ ਇੱਕ ਬੰਦਾ ਸਿਗਰਟਨੋਸ਼ੀ ਵਾਲੇ ਧੂੰਏਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ।
ਚੀਨੀ ਜਲ ਸੈਨਾ ਦੀ 70ਵੀਂ ਵਰ੍ਹੇਗੰਢ ਮੌਕੇ 2 ਭਾਰਤੀ ਸਮੁੰਦਰੀ ਜਹਾਜ਼ ਹੋਣਗੇ ਸ਼ਾਮਲ
NEXT STORY