ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 10 ਹੋ ਗਈ ਹੈ। ਦੇਸ਼ ਭਰ ਵਿੱਚ ਹੁਣ ਪੌਜ਼ੀਟਿਵ ਕੇਸਾਂ ਦੀ ਗਿਣਤੀ ਕੱਲ੍ਹ (456) ਦੇ ਮੁਕਾਬਲੇ 596 ਹੋ ਗਈ ਹੈ। ਜਿਹਨਾਂ ਵਿੱਚੋਂ ਇੰਗਲੈਂਡ ਵਿੱਚ 491, ਸਕਾਟਲੈਂਡ ਵਿੱਚ 60, ਆਇਰਲੈਂਡ ਵਿੱਚ 20 ਅਤੇ ਵੇਲਜ਼ ਵਿੱਚ 25 ਹੈ।
ਹਾਲ ਹੀ ਵਿਚ ਮਰੇ ਦੋ ਮਰੀਜ਼ਾਂ ਵਿੱਚੋਂ ਇੱਕ ਦੀ ਉਮਰ 89 ਸਾਲ ਸੀ, ਦੂਜੀ ਔਰਤ ਦੀ ਉਮਰ 60 ਸਾਲ ਸੀ। ਵੀਰਵਾਰ ਸਵੇਰੇ 9 ਵਜੇ ਤੱਕ 29764 ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਆਇਰਲੈਂਡ ਵਿੱਚ ਸਕੂਲ, ਕਾਲਜ਼ ਅਤੇ ਜਨਤਕ ਅਦਾਰੇ 29 ਮਾਰਚ ਤੱਕ ਬੰਦ ਕਰ ਦਿੱਤੇ ਹਨ। ਜਦਕਿ ਸਕਾਟਲੈਂਡ ਸਰਕਾਰ ਵੱਲੋਂ 500 ਤੋਂ ਵਧੇਰੇ ਲੋਕਾਂ ਦੇ ਇਕੱਠਾਂ ਨੂੰ ਕੈਂਸਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।
ਚੀਨ ਤੋਂ ਬਾਅਦ ਨੇਪਾਲ ਨੇ ਵੀ ਮਾਊਂਟ ਐਵਰੈਸਟ ਦੀ ਚੜ੍ਹਾਈ 'ਤੇ ਲਾਈ ਰੋਕ
NEXT STORY