ਕਾਠਮੰਡੂ- ਨੇਪਾਲ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਐਵਰੈਸਟ ਦੇ ਸਭ ਤੋਂ ਵੱਡੇ ਪਰਬਤ 'ਤੇ ਚੜ੍ਹਾਈ ਮੁਹਿੰਮ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਹੈ। ਚੀਨ ਨੇ ਆਪਣੇ ਵਲੋਂ ਐਵਰੈਸਟ ਦੀ ਚੜ੍ਹਾਈ ਨੂੰ ਬੰਦ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਸੈਲਾਨੀ ਤੇ ਨਾਗਰਿਕ ਐਵੀਏਸ਼ਨ ਮੰਤਰਾਲਾ ਵਲੋਂ ਦਿੱਤੀ ਗਈ ਹੈ।
ਸੈਲਾਨੀ ਤੇ ਨਾਗਰਿਕ ਐਵੀਏਸ਼ਨ ਮੰਤਰੀ ਯੋਗੇਸ਼ ਭੱਟਰਾਈ ਨੇ ਦੱਸਿਆ ਕਿ ਨੇਪਾਲ ਨੇ ਦੇਸ਼ ਵਿਚ ਸਾਰੀਆਂ ਮਾਊਂਟੇਨਿੰਗ ਮੁਹਿੰਮਾਂ ਨੂੰ ਟਾਲ ਦਿੱਤਾ ਹੈ ਤੇ ਸੈਲਾਨੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਰੋਕ ਦਿੱਤੀ ਹੈ। ਨੇਪਾਲ ਐਵਰੈਸਟ 'ਤੇ ਚੜ੍ਹਾਈ ਨਾਲ ਹਰ ਸਾਲ ਲੱਖਾਂ ਡਾਲਰ ਦੀ ਕਮਾਈ ਕਰਦਾ ਹੈ। ਭੱਟਰਾਈ ਨੇ ਕਿਹਾ ਕਿ ਸਰਕਾਰ ਨੇ ਸਾਰੀਆਂ ਮਾਊਂਟੇਨਿੰਗ ਮੁਹਿੰਮਾਂ ਨੂੰ ਟਾਲਣ ਤੇ ਕੁਝ ਸਮੇਂ ਲਈ ਮਨਜ਼ੂਰੀ ਰੱਦ ਕਰਨ ਦਾ ਫੈਸਲਾ ਕੀਤਾ ਹੈ। ਆਉਣ ਵਾਲੇ ਮਹੀਨਿਆਂ ਵਿਚ ਹਾਲਾਤ ਸੁਧਰਣ 'ਤੇ ਫੈਸਲੇ ਦੀ ਸਮੀਖਿਆ ਕੀਤੀ ਜਾਵੇਗੀ। ਪਿਛਲੇ ਸਾਲ ਗਰਮੀਆਂ ਵਿਚ ਰਿਕਾਰਡ 885 ਲੋਕਾਂ ਨੇ ਐਵਰੈਸਟ ਦੀ ਚੜ੍ਹਾਈ ਕੀਤੀ ਸੀ। ਉਸ ਵੇਲੇ ਇਸ ਪਰਬਤ 'ਤੇ 11 ਲੋਕਾਂ ਦੀ ਮੌਤ ਹੋ ਗਈ ਸੀ, ਜਿਹਨਾਂ ਵਿਚੋਂ ਘੱਟ ਤੋਂ ਘੱਟ ਚਾਰ ਮੌਤਾਂ ਪਰਬਤ 'ਤੇ ਵਧੇਰੇ ਭੀੜ ਹੋਣ ਕਾਰਨ ਹੋਈਆਂ ਸਨ। ਨੇਪਾਲ ਵਿਚ ਕੋਰੋਨਾਵਾਇਰਸ ਦਾ ਅਜੇ ਸਿਰਫ ਇਕ ਹੀ ਮਾਮਲਾ ਸਾਹਮਣੇ ਆਇਆ ਹੈ।
ਕੋਵਿਡ-19 ਦਾ ਖੌਫ, ਈਰਾਨ 'ਚ ਪੁੱਟੀਆਂ ਜਾ ਰਹੀਆਂ ਨੇ ਸੈਂਕੜੇ ਕਬਰਾਂ
NEXT STORY